Posted inਨਵੀਂ ਦਿੱਲੀ ਇਸ ਮਾਡਲ ਨੇ ਕੀਤਾ ਹਮਲੇ ਤੋਂ 2 ਦਿਨ ਪਹਿਲਾਂ ਪਹਿਲਗਾਮ ‘ਚ ਅੱਤਵਾਦੀਆਂ ਨਾਲ ਮੁਲਾਕਾਤ ਹੋਣ ਦਾ ਦਾਅਵਾ Posted by overwhelmpharma@yahoo.co.in Apr 26, 2025 ਨਵੀਂ ਦਿੱਲੀ, 26 ਅਪ੍ਰੈਲ (ਰਵਿੰਦਰ ਸ਼ਰਮਾ) : 22 ਅਪ੍ਰੈਲ, 2025 ਨੂੰ ਜੰਮੂ ਅਤੇ ਕਸ਼ਮੀਰ ’ਚ ਬੰਦੂਕਧਾਰੀਆਂ ਵੱਲੋਂ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਹੁਣ, ਇਕ ਹੈਰਾਨ ਕਰਨ ਵਾਲੇ ਦਾਅਵੇ ‘ਚ ਜੌਨਪੁਰ ਦੀ ਰਹਿਣ ਵਾਲੀ ਮਾਡਲ ਏਕਤਾ ਤਿਵਾੜੀ ਨੇ ਕਿਹਾ ਕਿ ਉਹ ਅਣਜਾਣੇ ‘ਚ ਦੋ ਸ਼ੱਕੀ ਅੱਤਵਾਦੀਆਂ ਦੇ ਸੰਪਰਕ ‘ਚ ਆ ਗਈ ਸੀ। ਤਿਵਾੜੀ ਜੋ ਹਮਲੇ ਤੋਂ ਸਿਰਫ ਕੁਝ ਦਿਨ ਪਹਿਲਾਂ ਘਰ ਵਾਪਸ ਆਈ ਸੀ, ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਸਕੈੱਚ ਉਨ੍ਹਾਂ ਦੇ ਗਰੁੱਪ ਨਾਲ ਸਨ ਤੇ ਸਾਰਾ ਟਾਈਮ ਉਨ੍ਹਾਂ ਦੇ ਨਾਲ ਰਹੇ। ਮਾਡਲ ਨੇ ਕਿਹਾ ਕਿ “ਅਸੀਂ 21 ਅਪ੍ਰੈਲ ਨੂੰ ਪਹਿਲਗਾਮ ਤੋਂ ਨਿਕਲੇ। ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਸਕੈੱਚ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਮੌਤ ਦੇ ਬੇਹੱਦ ਨੇੜੇ ਸੀ। ਉਸ ਨੇ ਅੱਗੇ ਕਿਹਾ, “ਦੋ ਅਣਜਾਣ ਪੁਰਸ਼ ਇਕ ਖੱਚਰ ਦੇ ਮਾਲਕ ਨਾਲ ਆਏ। ਉਨ੍ਹਾਂ ਮੈਨੂੰ ਅਜਮੇਰ ਬਾਰੇ ਪੁੱਛਣਾ ਸ਼ੁਰੂ ਕੀਤਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਕਦੇ ਉੱਥੇ ਨਹੀਂ ਗਈ। ਫਿਰ ਉਨ੍ਹਾਂ ਮੈਨੂੰ ਅਮਰਨਾਥ ਯਾਤਰਾ ਬਾਰੇ ਸਵਾਲ ਪੁੱਛਣੇ ਸ਼ੁਰੂ ਕੀਤੇ – ਕਿੰਨੇ ਲੋਕ ਆਏ ਸਨ, ਸਾਡਾ ਧਰਮ ਕੀ ਸੀ, ਆਦਿ। ਮੈਂ ਡਰ ਗਈ ਤੇ ਸੱਚ ਨਹੀਂ ਦੱਸਿਆ। ਉਨ੍ਹਾਂ ਮੇਰੇ ਪਤੀ ਤੇ ਵਿਆਹ ਬਾਰੇ ਵੀ ਨਿੱਜੀ ਸਵਾਲ ਪੁੱਛੇ। ਫਿਰ ਪੁੱਛਿਆ ਕਿ ਕੀ ਮੈਂ ਕੁਰਾਨ ਪੜ੍ਹਦੀ ਹਾਂ ਤੇ ਮੈਂ ਕਿਸ ਧਰਮ ਦਾ ਪਾਲਣ ਕਰਦੀ ਹਾਂ। ਇਕ ਨੇ ਤਾਂ ਆਪਣੇ ਆਪ ਨੂੰ ਕੁਰਾਨ ਦਾ ਅਧਿਆਪਕ ਵੀ ਦੱਸਿਆ। ਏਕਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਪੁਰਸ਼ਾਂ ਨੇ ਉਸ ਨੂੰ ਬੈਸਰਨ ਘਾਟੀ ਜਾਣ ਲਈ ਮਜਬੂਰ ਕੀਤਾ, ਪਰ ਉਹ ਨਹੀਂ ਗਈ। ਉਹ ਨਾਰਾਜ਼ ਹੋਏ ਤੇ ਬਦਤਮੀਜ਼ੀ ਵੀ ਕੀਤੀ। ਸਾਡੇ ਕੋਲ ਇਸ ਘਟਨਾ ਦੀ ਵੀਡੀਓ ਵੀ ਹੈ। ਸਾਡੇ ਗਰੁੱਪ ਦਾ ਅੱਧਾ ਹਿੱਸਾ ਜਲਦੀ ਵਾਪਸ ਆ ਗਿਆ। ਜਾਰੀ ਕੀਤੇ ਗਏ ਸਕੈੱਚਾਂ ‘ਚੋਂ ਮੈਂ ਇਕ ਅੱਤਵਾਦੀ ਨੂੰ ਪਛਾਣਦੀ ਹਾਂ।” ਉਸ ਨੇ ਕਿਹਾ, “ਇਹ ਲੋਕ ਮੇਰੇ ਨਾਲ ਬਦਸਲੂਕੀ ਕਰ ਰਹੇ ਸਨ ਕਿਉਂਕਿ ਮੈਂ ਕੁਰਾਨ ਨਹੀਂ ਪੜ੍ਹੀ ਤੇ ਰੁਦਰਾਕਸ਼ ਦੀ ਮਾਲਾ ਪਹਿਨੀ ਹੋਈ ਸੀ। ਇਕ ਗਧੇ ਦੇ ਮਾਲਕ ਨੇ ਤਾਂ ਆਪਣੇ ਜੁੱਤਿਆਂ ‘ਚ ਇਕ ਕੀਪੈਡ ਫੋਨ ਲੁਕੋਇਆ ਹੋਇਆ ਸੀ।” ਏਕਤਾ ਨੇ ਕਿਹਾ, “ਇਹ ਸੋਚ ਕੇ ਡਰ ਲੱਗਦਾ ਹੈ ਕਿ ਖ਼ਤਰਾ ਸਾਡੇ ਇੰਨੇ ਕਰੀਬ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੇ ਕੱਟੜਪੰਥੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਸੈਲਾਨੀਆਂ ਨਾਲ ਘੁਲਣ-ਮਿਲਣ ਜਾਂ ਜਨਤਕ ਸਥਾਨਾਂ ‘ਤੇ ਛਿਪਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।” Post navigation Previous Post ਮਈ ’ਚ 11 ਦਿਨ ਬੰਦ ਰਹਿਣਗੇ ਬੈਂਕ, ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਛੁੱਟੀਆਂNext Postਨਾਜਾਇਜ਼ ਕਾਲੋਨੀਆਂ ਦੇ ਪਲਾਟਾਂ ਦੀ 19 ਮਈ ਤੱਕ ਬਿਨਾ ਐੱਨਓਸੀ ਨਹੀਂ ਹੋਵੇਗੀ ਰਜਿਸਟਰੀ