Posted inBarnala ਤੂੜੀ ਦੇ ਭਾਅ ਘਟਣ ਨਾਲ ਤੂੜੀ ਬਣਾਉਣ ਦੀ ਕਿਸਾਨਾਂ ’ਚ ਦਿਲਚਸਪੀਂ ਘਟੀ Posted by overwhelmpharma@yahoo.co.in April 27, 2025No Comments ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਇਸ ਵਾਰ ਤੂੜੀ ਦਾ ਭਾਅ ਬਹੁਤ ਜਿਆਦਾ ਘਟਣ ਕਾਰਨ ਕਿਸਾਨਾਂ ’ਚ ਤੂੜੀ ਬਣਾਉਣ ਦੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਕ ਤਾਂ ਕਿਸਾਨ ਮੱਕੀ ਦਾ ਅਚਾਰ ਪਾਉਣ ’ਚ ਜਿਆਦਾਤਰ ਤਰਜੀਹ ਦਿੰਦੇ ਹਨ ਕਿਉਂਕਿ ਮੱਕੀ ਦਾ ਆਚਾਰ ਨਾਲ ਕਿਸਾਨ ਪਸ਼ੂ ਪਾਲਣ ’ਚ ਸੁਖਾਲਾ ਰਹਿੰਦੇ ਹਨ ਤੇ ਤੂੜੀ ਖਪਤ ਘਟ ਗਈ ਹੈ। ਫੈਕਟਰੀਆਂ ’ਚ ਤੂੜੀ ਦੀ ਵਰਤੋ ਬੰਦ ਹੋ ਗਈ ਹੈ। ਇਸ ਕਰਕੇ ਤੂੜੀ ਬਹੁਤੀ ਨਹੀਂ ਵਰਤੀ ਜਾਂਦੀ। ਮਾਰਕੀਟ ’ਚ ਤੂੜੀ ਦੇ ਭਾਅ ਬਹੁਤ ਘੱਟ ਹਨ, ਕਿਸਾਨਾਂ ਕੋਲ ਪਿਛਲੇ ਸਾਲ ਦੀ ਤੂੜੀ ਬਹੁਤ ਜਿਆਦਾ ਪਈ ਹੈ। ਕਿਸਾਨ ਯੂਨੀਅਨ ਕਾਦੀਆ ਦੇ ਜਿਲਾ ਪ੍ਰਬੰਧਕ ਸਕੱਤਰ ਗੁਰਵਿੰਦਰ ਨਾਮਧਾਰੀ ਨੇ ਕਿਹਾ ਕਿਸਾਨ ਤਾਂ ਪਹਿਲਾ ਮੰਦਹਾਲੀ ਦੇ ਦੌਰ ’ਚ ਲੰਘ ਰਹੇ ਹਨ ਤੇ ਲਗਾਤਾਰ ਕਰਜੇ ਦੇ ਬੋਝ ਹੇਠ ਦਬੇ ਪਏ ਹਨ। ਇਸ ਵਾਰ ਤੂੜੀ ਦੇ ਭਾਅ 1200 ਤੋਂ 1800 ਤੱਕ ਟਰਾਲੀ ਵਿਕ ਰਹੀ, ਜੋ ਤੇਲ ਖਰਚੇ ਨਹੀ ਮੁੜ ਰਹੇ। ਇਸ ਵਾਰ ਕਿਸਾਨ ਤੂੜੀ ਬਣਾਉਣ ਤੋਂ ਗੁਰੇਜ ਕਰ ਰਹੇ ਹਨਅਤੇ ਨਾੜ ਨੂੰ ਖੇਤ ’ਚ ਹੀ ਨਸ਼ਟ ਕਰਨਗੇ। ਇਸ ਮੌਕੇ ਸਤਨਾਮ ਸਿੰਘ ਸੱਤੀ, ਗੁਰਜੰਟ ਸਿੰਘ ਬਦਰੇਵਾਲਾ, ਪ੍ਰਭਜੋਤ ਸਿੰਘ ਸਿੱਧੂ ਹਾਜਰ ਸਨ। Post navigation Previous Post ਮਿੱਟੀ ਦੀਆਂ ਭਰੀਆਂ ਟਰਾਲੀਆਂ ਨੇ ਸ਼ਹਿਣਾ-ਬੁਰਜ ਲਿੰਕ ਸੜਕ ਕੀਤੀ ਮਿੱਟੀ ’ਚ ਤਬਦੀਲNext Postਮਿਹਨਤ ਤੋਂ ਬਿਨਾਂ ਸਫ਼ਲਤਾ ਪ੍ਰਾਪਤੀ ਦਾ ਹੋਰ ਕੋਈ ਤਰੀਕਾ ਨਹੀਂ – ਜ਼ਿਲ੍ਹਾ ਖੋਜ ਅਫ਼ਸਰ