Posted inBarnala ਮਿੱਟੀ ਦੀਆਂ ਭਰੀਆਂ ਟਰਾਲੀਆਂ ਨੇ ਸ਼ਹਿਣਾ-ਬੁਰਜ ਲਿੰਕ ਸੜਕ ਕੀਤੀ ਮਿੱਟੀ ’ਚ ਤਬਦੀਲ Posted by overwhelmpharma@yahoo.co.in April 27, 2025No Comments – ਭੱਠਾ ਮਾਲਕ ਸੜਕ ’ਤੇ ਨਹੀਂ ਛਿੜਕ ਰਿਹਾ ਪਾਣੀ : ਨਾਮਧਾਰੀ – ਨਿਯਮਾਂ ਦੀਆਂ ਉਡਾ ਰਹੇ ਧੱਜੀਆਂ, ਮਿੱਟੀ ਦੀ ਭਰੀ ਟਰਾਲੀ ਉੱਪਰ ਤਰਪਾਲਾਂ ਵੀ ਨਹੀਂ ਪਾ ਰਹੇ ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਪਿਛਲੇ ਪੰਜ ਦਿਨ੍ਹਾਂ ਤੋਂ ਪਿੰਡ ਸ਼ਹਿਣਾ ਤੋਂ ਬੁਰਜ ਫਤਿਹਗੜ੍ਹ ਰੋਡ ਉੱਪਰ ਪਿ੍ਰੰਸ ਦੇ ਭੱਠੇ ’ਤੇ ਮਿੱਟੀ ਦੀਆਂ ਭਰੀਆਂ ਕਰੀਬ 70 ਟਰਾਲੀਆਂ ਬਿਨ੍ਹਾਂ ਢਕੇ ਜਾ ਰਹੀਆਂ ਹਨ। ਜਿਸ ਸਦਕਾ ਇਹ ਲਿੰਕ ਸੜਕ ਮਿੱਟੀ ’ਚ ਤਬਦੀਲ ਹੋ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਭਾਕਿਯੂ ਕਾਦੀਆਂ ਦੇ ਜਿਲਾ ਪ੍ਰਬੰਧਕੀ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਗੁਰਜੰਟ ਸਿੰਘ ਬਦਰੇਵਾਲਾ, ਪ੍ਰਭਜੋਤ ਸਿੰਘ ਸਿੱਧੂ, ਸਤਨਾਮ ਸਿੰਘ ਸੱਤੀ ਨੇ ਕਰਦਿਆਂ ਕਿਹਾ ਕਿ ਇਹ ਸੜਕ ਰਿਹਾਇਸ਼ੀ ਘਰਾਂ ਦੇ ਨਾਲ-ਨਾਲ ਰਾਹੀਗਰਾਂ ਲਈ ਨਰਕ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਐਕਟ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਬਿਨ੍ਹਾਂ ਢਕੇ ਟਰਾਲੀਆਂ ਲਿਜਾਈਆਂ ਜਾ ਰਹੀਆਂ ਹਨ, ਪਰ ਮਾਈਨਿੰਗ ਵਿਭਾਗ ਦੇ ਅਧਿਕਾਰੀ ਕੁੰਭਕਾਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਟਰੈਕਟਰ ਟਰਾਲੀਆਂ ਦੇ ਡਰਾਈਵਰ ਤੇਜ਼ ਰਫਤਾਰ ਅਤੇ ਉੱਚੀ ਆਵਾਜ਼ ’ਚ ਡੈਕ ਲਗਾ ਕੇ ਲੰਘ ਰਹੇ ਹਨ। ਜਿਸ ਨਾਲ ਸੜਕ ’ਚ ਵੱਡੇ-ਵੱਡੇ ਖੱਡੇ ਬਣ ਗਏ ਹਨ। ਜੋ ਅਜੇ ਇਕ ਮਹੀਨਾ ਹੋਰ ਇਹ ਕੰਮ ਚੱਲਣਾ ਹੈ। ਜਿਸ ਨਾਲ ਮਨੁੱਖੀ ਜਿੰਦਗੀਆਂ ਨੂੰ ਖਤਰਾ ਬਣ ਚੁੱਕਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤਰੁੰਤ ਭੱਠਾ ਮਾਲਕ, ਟਰੈਕਟਰ ਟਰਾਲੀਆਂ ਦੇ ਮਾਲਕਾਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ। – ਭੱਠਾ ਮਾਲਕ ਨੇ ਨਹੀਂ ਸੁਣੀਂ ਕੋਈ ਗੱਲ ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਭੱਠਾ ਮਾਲਕ ਪਿ੍ਰੰਸ ਕੁਮਾਰ ਆੜਤੀਏ ਨੂੰ ਉੱਚੀ ਆਵਾਜ਼ ’ਚ ਡੈਕ ਨਾ ਚਲਾਉਣ, ਰਫਤਾਰ ਹੌਲੀ, ਮਿੱਟੀ ਦੀ ਟਰਾਲੀ ਉੱਪਰ ਤਰਪਾਲ ਪਾਉਣ, ਸੜਕ ’ਤੇ ਪਾਣੀ ਦਾ ਛਿੜਕਾਅ ਕਰਨ ਲਈ ਕਿਹਾ ਗਿਆ ਸੀ। ਪਰ ਉਸ ਨੇ ਕਿਸੇ ਵੀ ਗੱਲ ਉੱਪਰ ਗੌਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ’ਚ ਇਹ ਮਸਲਾ ਲਿਆ ਰਹੇ ਹਨ। Post navigation Previous Post ਬਰਨਾਲਾ ਦੀ ਆਈ.ਓ.ਐੱਲ ਫ਼ੈਕਟਰੀ ’ਚੋਂ ਗੈਸ ਲੀਕ, 1 ਮੁਲਾਜ਼ਮ ਦੀ ਮੌਤ, 3 ਗੰਭੀਰNext Postਤੂੜੀ ਦੇ ਭਾਅ ਘਟਣ ਨਾਲ ਤੂੜੀ ਬਣਾਉਣ ਦੀ ਕਿਸਾਨਾਂ ’ਚ ਦਿਲਚਸਪੀਂ ਘਟੀ