Posted inBarnala ਨਾਬਾਲਗ ਬੱਚੀ ਨੂੰ ਕਿਡਨੈਪ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ Posted by overwhelmpharma@yahoo.co.in April 29, 2025No Comments ਬਰਨਾਲਾ, 29 ਅਪ੍ਰੈਲ (ਰਵਿੰਦਰ ਸ਼ਰਮਾ) : ਮਾਨਯੋਗ ਅਦਾਲਤ ਸ਼੍ਰੀ ਬੀ.ਬੀ.ਐਸ. ਤੇਜੀ, ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਐਡਵੋਕੇਟ ਹਨੀ ਗਰਗ, ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਮਨਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਾਲਸਾ ਪੱਤੀ, ਰਾਏਸਰ (ਪੰਜਾਬ) ਨੂੰ ਨਾਬਾਲਗ ਬੱਚੀ ਸੁਖਜੀਤ ਕੌਰ (ਕਾਲਪਨਿਕ ਨਾਮ) ਨੂੰ ਕਿਡਨੈਪ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਛਪਾਲ ਸਿੰਘ (ਕਾਲਪਨਿਕ ਨਾਮ) ਵਾਸੀ ਕੱਟੂ ਨੇ ਪੁਲਿਸ ਥਾਣਾ ਧਨੌਲਾ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 09-05-2024 ਨੂੰ ਸਵੇਰੇ ਉਸਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਘਰੋਂ ਪੜ੍ਹਨ ਲਈ ਸਕੂਲ ਗਈ ਸੀ, ਮੈਂ ਵੀ ਨਿੱਜ਼ੀ ਕੰਮਕਾਰ ਲਈ ਸਕੂਲ ਵਾਲੀ ਸਾਈਡ ਗਿਆ ਹੋਇਆ ਸੀ। ਵਕਤ ਕਰੀਬ 7:45 ਸਵੇਰ ਦਾ ਹੋਵੇਗਾ ਕਿ ਜਦੋਂ ਮੈਂ ਬੱਸ ਸਟੈਂਡ ਕੱਟੂ ਖੜ੍ਹਾ ਸੀ ਤਾਂ ਮਨਜੋਤ ਸਿੰਘ ਉਕਤ ਜੋ ਸਾਡੇ ਪਿੰਡ ਦਾ ਦੋਹਤਾ ਹੈ ਅਤੇ ਸਾਡੇ ਪਿੰਡ ਕੱਟੂ ਵਿਖੇ ਹੀ ਰਹਿੰਦਾ ਹੈ, ਆਪਣੀ ਗੱਡੀ ਨੰਬਰ ਪੀ.ਬੀ.11-ਸੀਜ਼ੈਡ/6416 ਪਰ ਸਵਾਰ ਹੋ ਕੇ ਮੇਰੇ ਕੋਲ ਦੀ ਲੰਘਿਆ ਅਤੇ ਮੇਰੀ ਲੜਕੀ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ, ਜਿੰਨ੍ਹਾਂ ਦੀ ਮੈਂ ਆਸ-ਪਾਸ ਅਤੇ ਪਿੰਡ ਵਿੱਚ ਕਾਫੀ ਪੜਤਾਲ ਕੀਤੀ ਜਿੰਨ੍ਹਾਂ ਬਾਰੇ ਕੁੱਝ ਪਤਾ ਨਹੀਂ ਲੱਗਿਆ, ਮੈਨੂੰ ਹੁਣ ਆਪਣੇ ਤੌਰ ਤੇ ਪਤਾ ਲੱਗਿਆ ਹੈ ਕਿ ਮਨਜੋਤ ਸਿੰਘ ਉਕਤ ਮੇਰੀ ਲੜਕੀ ਨੂੰ ਬਰਗਲਾ ਫੁਸਲਾ ਕੇ ਕਿਡਨੈਪ ਕਰਕੇ ਕਿਤੇ ਲੈ ਗਿਆ ਹੈ ਜਿਸ ਤੇ ਪੁਲਿਸ ਨੇ ਇੱਕ ਐਫ.ਆਈ.ਆਰ. ਨੰਬਰ 63 ਮਿਤੀ 11-05-2024, ਜੇਰ ਦਫਾ 363/366 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਵਿਖੇ ਦਰਜ਼ ਕੀਤੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਹਨੀ ਗਰਗ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਲੜਕੀ ਦਾ ਪਿਤਾ ਅਦਾਲਤ ਵਿੱਚ ਇਹ ਦੱਸਣ ਤੋਂ ਅਸਮਰੱਥ ਰਿਹਾ ਕਿ ਉਸਨੂੰ ਮਨਜੋਤ ਸਿੰਘ ਬਾਰੇ ਕਿਥੋਂ ਪਤਾ ਚੱਲਿਆ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। Post navigation Previous Post ਕੱਲ੍ਹ ਤੋਂ ਹੋਰ ਮਹਿੰਗਾ ਮਿਲੇਗਾ ਵੇਰਕਾ ਦੁੱਧ, ਮਹਿੰਗਾਈ ਨੇ ਕੀਤਾ ਹਾਲੋ-ਬੇਹਾਲNext Postਵਿਧਾਇਕ ਉੱਗੋਕੇ ਨੇ ਕਰੀਬ 31 ਕਰੋੜ ਦੀ ਲਾਗਤ ਵਾਲੀਆਂ ਸੜਕਾਂ ਮਨਜ਼ੂਰ ਕਰਵਾਈਆਂ