Posted inਚੰਡੀਗੜ੍ਹ ਕੱਲ੍ਹ ਤੋਂ ਹੋਰ ਮਹਿੰਗਾ ਮਿਲੇਗਾ ਵੇਰਕਾ ਦੁੱਧ, ਮਹਿੰਗਾਈ ਨੇ ਕੀਤਾ ਹਾਲੋ-ਬੇਹਾਲ Posted by overwhelmpharma@yahoo.co.in Apr 29, 2025 ਚੰਡੀਗੜ੍ਹ, 29 ਅਪ੍ਰੈਲ (ਰਵਿੰਦਰ ਸ਼ਰਮਾ) : ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਜਦੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਬੇਲੋੜੀਆਂ ਵੱਧ ਜਾਣ ਤਾਂ ਇਸ ਦੀ ਦੋਹਰੀ ਮਾਰ ਲੋਕਾਂ ਨੂੰ ਝੱਲਣੀ ਪੈਂਦੀ ਹੈ। ਹੁਣ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ ਇਕ ਲੀਟਰ ਦੁੱਧ ਪਿੱਛੇ ਦੋ ਰੁਪਏ ਕੀਮਤ ਵਧਾਈ ਹੈ। ਵਧੀਆਂ ਹੋਈਆਂ ਕੀਮਤਾਂ ਕੱਲ੍ਹ ਯਾਨੀ 30 ਅਪ੍ਰੈਲ ਤੋਂ ਲਾਗੂ ਹੋ ਰਹੀਆਂ ਹਨ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 69 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਪਿੱਛੇ ਵਜ੍ਹਾ ਤਾਪਮਾਨ ਬਹੁਤ ਜ਼ਿਆਦਾ ਵਧਣ ਕਾਰਨ ਗਾਂ ਦੇ ਦੁੱਧ ਦੀ ਮਾਤਰਾ ਘਟਣਾ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲੱਸੀ, ਆਈਸ ਕ੍ਰੀਮ, ਦਹੀਂ ਸਮੇਤ ਹੋਰ ਉਤਪਾਦਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। Post navigation Previous Post ਬਰਨਾਲਾ ਦੇ ਕਚਹਿਰੀ ਚੌਂਕ ਨੇੜੇ ਸਥਿਤ ਦੁਕਾਨ ‘ਚ ਚੋਰੀNext Postਨਾਬਾਲਗ ਬੱਚੀ ਨੂੰ ਕਿਡਨੈਪ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ