Posted inਬਰਨਾਲਾ ਬਰਨਾਲਾ ਦੇ ਕਚਹਿਰੀ ਚੌਂਕ ਨੇੜੇ ਸਥਿਤ ਦੁਕਾਨ ‘ਚ ਚੋਰੀ Posted by overwhelmpharma@yahoo.co.in Apr 29, 2025 ਬਰਨਾਲਾ, 29 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਦੇ ਕਚਿਹਰੀ ਚੌਕ ਵਿਖੇ ਪੁਲਿਸ ਨਾਕੇ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਚੋਰਾਂ ਨੇ ਦੁਕਾਨਦਾਰ ਸੁਖਦੇਵ ਸਿੰਘ ਦੀ ਦੁਕਾਨ ਦੀ ਕੰਧ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਚੋਰਾਂ ਨੇ ਦੁਕਾਨ ਤੋਂ ਦੁੱਧ, ਪਨੀਰ, ਪੇਟੀਐਮ ਮਸ਼ੀਨ ਅਤੇ ਲਗਭਗ 7-8 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਚੋਰ ਕੁਝ ਹੋਰ ਸਾਮਾਨ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨਾਕੇ ਨੇੜੇ ਇਸ ਤਰ੍ਹਾਂ ਦੀ ਚੋਰੀ ਦੀ ਘਟਨਾ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Post navigation Previous Post ਮੰਗਾਂ ਹੱਲ ਨਾ ਹੋਣ ‘ਤੇ 4 ਮਈ ਨੂੰ ਸਿੱਖਿਆ ਮੰਤਰੀ ਦੇ ਪਿੰਡ ਕੱਢਿਆ ਜਾਵੇਗਾ ਚੇਤਾਵਨੀ ਮਾਰਚ : ਅਧਿਆਪਕ ਜੱਥੇਬੰਦੀਆਂNext Postਕੱਲ੍ਹ ਤੋਂ ਹੋਰ ਮਹਿੰਗਾ ਮਿਲੇਗਾ ਵੇਰਕਾ ਦੁੱਧ, ਮਹਿੰਗਾਈ ਨੇ ਕੀਤਾ ਹਾਲੋ-ਬੇਹਾਲ