Posted inਚੰਡੀਗੜ੍ਹ ਲਾਰੈਂਸ ਬਿਸ਼ਨੋਈ ਗਰੁੱਪ ਦੀ ਪਾਕਿਸਤਾਨ ਨੂੰ ਧਮਕੀ, ਕਿਹਾ : ਪਹਿਲਗਾਮ ਹਮਲੇ ਦਾ ਬਦਲਾ ਲਵਾਂਗੇ Posted by overwhelmpharma@yahoo.co.in Apr 30, 2025 – ਅਜਿਹਾ ਵਿਅਕਤੀ ਮਾਰਾਂਗੇ ਜਿਹੜਾ 1 ਲੱਖ ਦੇ ਹੋਵੇਗਾ ਬਰਾਬਰ : ਲਾਰੈਂਸ ਬਿਸ਼ਨੋਈ ਗੈਂਗ ਚੰਡੀਗੜ੍ਹ, 30 ਅਪ੍ਰੈਲ (ਰਵਿੰਦਰ ਸ਼ਰਮਾ) : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ਵਿੱਚ ਹੈ। ਭਾਰਤ ਪਾਕਿਸਤਾਨ ਵਿਰੁੱਧ ਇੱਕ ਤੋਂ ਬਾਅਦ ਇੱਕ ਕਾਰਵਾਈ ਕਰ ਰਿਹਾ ਹੈ। ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਜਾਰੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਬਦਲਾ ਲੈਣ ਦੀ ਗੱਲ ਕੀਤੀ ਹੈ। – ਪਾਕਿਸਤਾਨ ’ਚ ਵੜ ਕੇ ਅਜਿਹਾ ਵਿਅਕਤੀ ਮਾਰਾਂਗੇ ਜਿਹੜਾ 1 ਲੱਖ ਦੇ ਹੋਵੇਗਾ ਬਰਾਬਰ ਇਸ ਪੋਸਟ ਵਿੱਚ ਲਿਖਿਆ ਹੈ, ਤੁਸੀਂ ਸਾਡੇ ਮਾਸੂਮ ਲੋਕਾਂ ਨੂੰ ਮਾਰ ਦਿੱਤਾ ਹੈ, ਹੁਣ ਅਸੀਂ ਪਾਕਿਸਤਾਨ ‘ਚ ਵੜ ਕੇ ਅਜਿਹਾ ਵਿਅਕਤੀ ਮਾਰਾਂਗੇ ਜਿਹੜਾ 1 ਲੱਖ ਦੇ ਬਰਾਬਰ ਹੋਵੇਗਾ । ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ 27 ਲੋਕ ਮਾਰੇ ਗਏ ਸਨ ਅਤੇ 17 ਜ਼ਖਮੀ ਹੋਏ ਸਨ। ਦੇਸ਼ ਦੇ ਤਿੰਨ ਅਧਿਕਾਰੀ ਵੀ ਇਸ ਹਮਲੇ ਦਾ ਸ਼ਿਕਾਰ ਹੋਏ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। – ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ਵਿੱਚ ਹਮਲੇ ਤੋਂ ਬਾਅਦ, ਭਾਰਤ ਸਰਕਾਰ ਪਾਕਿਸਤਾਨ ਵਿਰੁੱਧ ਇੱਕ ਤੋਂ ਬਾਅਦ ਇੱਕ ਕਾਰਵਾਈ ਕਰ ਰਹੀ ਹੈ। ਹੁਣ ਹਾਲ ਹੀ ਵਿੱਚ ਭਾਰਤ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਨੇ ਭਾਰਤ ਵਿੱਚ ਸੋਸ਼ਲ ਮੀਡੀਆ ਟਵਿੱਟਰ ‘ਤੇ @KhawajaMAsif ਦੇ ਖਾਤੇ ਨੂੰ ਬਲਾਕ ਕਰ ਦਿੱਤਾ ਹੈ। ਇਹ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਭਾਰਤ ਦੀ ਇੱਕ ਵੱਡੀ ਕਾਰਵਾਈ ਹੈ। Post navigation Previous Post ਡਾ. ਬਲਜੀਤ ਸਿੰਘ ਨੇ ਸੰਭਾਲਿਆ ਸਿਵਲ ਸਰਜਨ ਬਰਨਾਲਾ ਦਾ ਅਹੁਦਾNext Post“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਅੰਜ਼ਾਮ ‘ਤੇ ਪਹੁੰਚਾਏਗਾ ਨਸ਼ਾ ਮੁਕਤੀ ਮੋਰਚਾ : ਚੁਸ਼ਪਿੰਦਰ ਚਹਿਲ