Posted inਬਰਨਾਲਾ ਪਾਣੀਆਂ ਦੀ ਲੜਾਈ ਲਈ ਪੰਜਾਬ ਦੀ ਭਾਜਪਾ ਲੀਡਰਸ਼ਿਪ ਕੋਈ ਕਸਰ ਨਹੀਂ ਛੱਡੇਗੀ : ਕੈਪਟਨ ਸਿੱਧੂ Posted by overwhelmpharma@yahoo.co.in May 5, 2025 ਬਰਨਾਲਾ, 5 ਮਈ (ਰਵਿੰਦਰ ਸ਼ਰਮਾ) : ਭਾਵੇਂ ਕੇਦਰ ਵਿੱਚ ਅਤੇ ਹਰਿਆਣਾ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਪਰ ਫਿਰ ਵੀ ਕੇਂਦਰ ਸਰਕਾਰ ਕੋਲ ਪੰਜਾਬ ਭਾਜਪਾ ਵੱਲੋਂ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਜੋਰਦਾਰ ਢੰਗ ਨਾਲ ਭਾਖੜਾ ਦੇ ਪਾਣੀ ਦਾ ਮੁੱਦਾ ਉਠਾਇਆ ਗਿਆ ਹੈ ਤੇ ਉਠਾਇਆ ਜਾਂਦਾ ਰਹੇਗਾ। ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਨਾ ਹੀ ਪੰਜਾਬ ਦੇ ਹੱਕ ਦੇ ਪਾਣੀ ਦੀ ਇਕ ਵੀ ਬੂੰਦ ਭਾਜਪਾ ਕਿਸੇ ਹੋਰ ਨੂੰ ਦੇਣਾ ਬਰਦਾਸ਼ਤ ਕਰੇਗੀ। ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਮਹਿਲ ਕਲਾ ਵਿਖੇ ਭਾਜਪਾ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੇ ਕਹਿਣ ’ਤੇ ਹਰਿਆਣਾ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਕਿ ਜੇਕਰ ਹਰਿਆਣਾ ਨੂੰ ਵਾਧੂ ਪਾਣੀ ਦੀ ਲੋੜ ਹੈ ਤਾਂ ਪੰਜਾਬ ਤੋਂ ਉਧਾਰ ਪਾਣੀ ਲੇ ਸਕਦੇ ਹੋ, ਉਹ ਵੀ ਜੇਕਰ ਪੰਜਾਬ ਕੋਲ ਵਾਧੂ ਪਾਣੀ ਹੈ ਤਾਂ। ਉਧਰ ਭਾਜਪਾ ਦੀ ਲੀਡਰਸ਼ਿਪ ਨੇ ਕੇਂਦਰ ਸਰਕਾਰ ਦੇ ਧਿਆਨ ਹਿੱਤ ਲਿਆਦਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਜੂਨ ਜੁਲਾਈ ਵਿੱਚ ਜੀਰੀ ਦੀ ਫ਼ਸਲ ਦਾ ਸਮਾਂ ਸ਼ੁਰੂ ਹੋ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਜੀਰੀ ਲਈ ਜਿਆਦਾ ਪਾਣੀ ਦੀ ਜ਼ਰੂਰਤ ਹੈ। ਇਸ ਲਈ ਕਿਸੇ ਵੀ ਕੀਮਤ ’ਤੇ ਪੰਜਾਬ ਦੇ ਹਿੱਸੇ ਦਾ ਪਾਣੀ ਨਹੀਂ ਦਿੱਤਾ ਜਾ ਸਕਦਾ। ਪੰਜਾਬ ਸਰਕਾਰ ਨਾਲ ਅਤੇ ਬਾਕੀ ਰਾਜਨੀਤਕ ਪਾਰਟੀਆਂ ਨਾਲ ਰਲ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਪੰਜਾਬ ਭਾਜਪਾ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਸੀਰ ਸਿੰਘ ਕੁਰੜ, ਭਾਜਪਾ ਯੁਵਾ ਮੋਰਚਾ ਆਗੂ ਜਤਿੰਦਰਪਾਲ ਸਿੰਘ, ਪ੍ਰਜੀਤ ਸਿੰਘ, ਧਰਮਪਾਲ, ਸੰਦੀਪ ਕੁਮਾਰ, ਕੁਲਵੰਤ ਸਿੰਘ, ਮੱਘਰ ਸਿੰਘ ਆਦਿ ਹਾਜ਼ਰ ਸਨ। Post navigation Previous Post ਬਰਨਾਲਾ ਦੇ ਸਮਾਜਸੇਵੀ ਰਾਕੇਸ਼ ਕੁਮਾਰ ਕਾਕਾ ਸਣੇ 4 ਵਿਅਕਤੀਆਂ ਨੇ ਅਕਾਲੀ ਆਗੂ ਸੋਨੀ ਜਾਗਲ ਨਾਲ ਮਾਰੀ ਕਰੋੜਾਂ ਰੁਪਏ ਦੀ ਠੱਗੀ, ਵੇਚੇ 7 ਪਲਾਟNext Postਹੁਣ ਜ਼ੇਲ੍ਹ ਅੰਦਰੋਂ 4 ਕਿੱਲੋ ਚਿੱਟਾ, 5,50,000/- ਡਰੱਗ ਮਨੀ, 1 ਪਿਸਟਲ ਤੇ ਜਿੰਦਾ ਕਾਰਤੂਸ ਬਰਾਮਦ