Posted inBhawanigarh ਅਪਰਾਧ ਪ੍ਰੋਫੈਸਰ ਦੀ ਪਤਨੀ ਨੇ 9 ਸਾਲ ਦੀ ਮਾਸੂਮ ਸਮੇਤ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ Posted by overwhelmpharma@yahoo.co.in May 5, 2025 ਭਵਾਨੀਗੜ੍ਹ, 5 ਮਈ (ਰਵਿੰਦਰ ਸ਼ਰਮਾ) : ਸਥਾਨਕ ਮਹਾਂਵੀਰ ਬਸਤੀ ਵਿਖੇ ਬੀਤੀ ਰਾਤ ਇੱਕ ਪ੍ਰੋਫੈਸਰ ਦੀ ਪਤਨੀ ਨੇ ਆਪਣੀ 9 ਸਾਲਾ ਦੀ ਮਾਸੂਮ ਬੱਚੀ ਸਮੇਤ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਮਾਮਲੇ ‘ਚ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ‘ਤੇ ਪ੍ਰੋਫੈਸਰ ਪਤੀ, ਉਸਦੀ ਮਾਂ ‘ਤੇ ਭੈਣ ਖਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਸਬੰਧੀ ਜਾਂਚ ਅਧਿਕਾਰੀ ਥਾਣਾ ਭਵਾਨੀਗੜ੍ਹ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਨਜੀਤ ਕੌਰ ਵਾਸੀ ਪਿੰਡ ਰਣੋ ਕਲਾਂ (ਪਟਿਆਲਾ) ਨੇ ਬਿਆਨ ਦਰਜ ਕਰਵਾਏ ਕਿ ਉਸ ਦੀਆਂ 2 ਲੜਕੀਆਂ ਹਨ। ਛੋਟੀ ਲੜਕੀ ਅਮਨਦੀਪ ਕੌਰ ਕੈਨੇਡਾ ਰਹਿੰਦੀ ਹੈ ਜਦੋਂਕਿ ਵੱਡੀ ਲੜਕੀ ਸੁਖਵਿੰਦਰ ਕੌਰ ਉਰਫ ਰਾਣੋ (30) ਦਾ ਕਰੀਬ 11 ਸਾਲ ਪਹਿਲਾਂ ਸੰਦੀਪ ਸਿੰਘ ਵਾਸੀ ਭਵਾਨੀਗੜ੍ਹ ਨਾਲ ਵਿਆਹ ਹੋਇਆ ਸੀ ਜੋ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਪ੍ਰੋਫੈਸਰ ਦੀ ਨੌਕਰੀ ਕਰਦਾ ਹੈ ਜਿਨ੍ਹਾਂ ਕੋਲ 9 ਸਾਲ ਦੀ ਇੱਕ ਬੱਚੀ ਸੀ। ਸ਼ਿਕਾਇਤ ‘ਚ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਜਵਾਈ ਸੰਦੀਪ ਸਿੰਘ ਦੀ ਭੈਣ ਹਰਪ੍ਰੀਤ ਕੌਰ ਜੋ ਕਿ ਪਿੰਡ ਛੰਨਾ ਨੱਥੂਵਾਲ (ਪਟਿਆਲਾ) ਵਿਖੇ ਵਿਆਹੀ ਹੋਈ ਹੈ, ਉਸਦੀ ਲੜਕੀ ਸੁਖਵਿੰਦਰ ਕੌਰ ਦੀ ਜ਼ਿੰਦਗੀ ‘ਚ ਦਖ਼ਲਅੰਦਾਜ਼ੀ ਕਰਕੇ ਆਪਣੀ ਮਾਂ ਗੁਰਮੇਲ ਕੌਰ ਅਤੇ ਆਪਣੇ ਭਰਾ ਸੰਦੀਪ ਸਿੰਘ ਨਾਲ ਮਿਲ ਕੇ ਸੁਖਵਿੰਦਰ ਕੌਰ ਨੂੰ ਤੰਗ ਪਰੇਸ਼ਾਨ ਕਰਦੇ ਸਨ, ਜਿਸ ਸਬੰਧੀ ਸੁਖਵਿੰਦਰ ਕੌਰ ਅਕਸਰ ਉਸਨੂੰ ਦੱਸਦੀ ਰਹਿੰਦੀ ਸੀ, ਨਾਲ ਹੀ ਇਹ ਵੀ ਕਹਿੰਦੀ ਸੀ ਕਿ ਉਸਦਾ ਪਤੀ ਸੰਦੀਪ ਸਿੰਘ ਅਕਸਰ ਕਹਿੰਦਾ ਰਹਿੰਦਾ ਹੈ ਕਿ ਤੇਰੀ ਮਾਂ ਨੇ ਤੇਰੀ ਭੈਣ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਲਈ 22 ਲੱਖ ਖਰਚੇ ਹਨ, ਇੰਨੇ ਹੀ ਪੈਸੇ ਉਹ ਸਾਨੂੰ ਵੀ ਦੇਵੇ। ਮਨਜੀਤ ਕੌਰ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਉਸਦੀ ਲੜਕੀ ਸੁਖਵਿੰਦਰ ਕੌਰ ਦੁਖੀ ਰਹਿੰਦੀ ਸੀ ਅਤੇ ਮਰ ਜਾਣ ਦੀ ਗੱਲ ਕਰਦੀ ਸੀ ‘ਤੇ ਇਸ ਦੌਰਾਨ ਐਤਵਾਰ ਸ਼ਾਮ 7 ਕੁ ਵਜੇ ਸੁਖਵਿੰਦਰ ਕੌਰ ਦਾ ਫੋਨ ਆਇਆ ਕਿ ਉਸਦੀ ਸੱਸ, ਪਤੀ ਸੰਦੀਪ ਸਿੰਘ ‘ਤੇ ਨਨਾਣ ਹਰਪ੍ਰੀਤ ਕੌਰ ਦੀ ਸ਼ਹਿ ‘ਤੇ ਉਸਨੂੰ ਬਹੁਤ ਤੰਗ ਪਰੇਸ਼ਾਨ ‘ਤੇ ਲੜਾਈ ਝਗੜਾ ਕਰ ਰਹੀ ਹੈ ਅਤੇ ਮੈਂ ਆਪਣੀ ਧੀ ਨਾਲ ਜੀਵਨ ਲੀਲ੍ਹਾ ਖਤਮ ਕਰ ਲਵਾਂਗੀ। ਜਿਸ ਮਗਰੋਂ ਉਸਦੀ ਲੜਕੀ ਸੁਖਵਿੰਦਰ ਕੌਰ ਉਰਫ ਰਾਣੋ ਨੇ ਖੁਦ ਅਤੇ ਅਪਣੀ ਬੇਟੀ ਰਸਮਪ੍ਰੀਤ ਕੌਰ ਨੂੰ ਵੀ ਜ਼ਹਿਰੀਲੀ ਦਵਾਈ ਪਿਆ ਦਿੱਤੀ ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਤੇ ਫਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਸੋਮਵਾਰ ਨੂੰ ਇਲਾਜ ਦੌਰਾਨ ਪਹਿਲਾਂ ਸੁਖਵਿੰਦਰ ਕੌਰ ‘ਤੇ ਉਸ ਤੋਂ ਬਾਅਦ ਉਸਦੀ ਧੀ ਰਸਮਪ੍ਰੀਤ ਕੌਰ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਨੇ ਆਪਣੇ ਪਤੀ, ਸੱਸ ਤੇ ਨਣਾਨ ਤੋਂ ਤੰਗ ਆ ਕੇ ਮਜਬੂਰਨ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਨਜੀਤ ਕੌਰ ਦੇ ਬਿਆਨਾਂ ‘ਤੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਸਿੰਘ, ਉਸਦੀ ਮਾਂ ਗੁਰਮੇਲ ਕੌਰ ‘ਤੇ ਨਨਾਣ ਹਰਪ੍ਰੀਤ ਕੌਰ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਨਾਮਜ਼ਦ ਕਿਸੇ ਵੀ ਮੁਲਜ਼ਮ ਦੀ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। Post navigation Previous Post ਬਰਨਾਲਾ ਜ਼ਿਲ੍ਹੇ ’ਚ 7 ਮਈ ਨੂੰ ਕੱਢੀ ਜਾਵੇਗੀ ਨਸ਼ਾ ਮੁਕਤੀ ਯਾਤਰਾ : ਡੀ.ਸੀ.Next Postਪੰਜਾਬ ਦੇ ਜੰਗਲਾਂ ’ਚ ਅੱਤਵਾਦੀਆਂ ਵਲੋਂ ਲੁਕੋਇਆ ਵਿਸਫ਼ੋਟਕ ਫੜ੍ਹਿਆ, ਗ੍ਰੇਨੇਡ ਤੇ ਹੋਰ ਸਮਾਨ ਬਰਾਮਦ