Posted inਸਿਖਿੱਆ ਬਰਨਾਲਾ ਸਿੱਖਿਆ ਕ੍ਰਾਂਤੀ ਪੰਜਾਬ : 13.16 ਲੱਖ ਰੁਪਏ ਦੇ ਕੰਮਾਂ ਦਾ ਸਕੂਲਾਂ ‘ਚ ਕੀਤਾ ਗਿਆ ਉਦਘਾਟਨ Posted by overwhelmpharma@yahoo.co.in May 6, 2025 – ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਲਿਆ ਰਹੀ ਹੈ ਬਦਲਾਅ : ਹਰਿੰਦਰ ਧਾਲੀਵਾਲ ਬਰਨਾਲਾ, 6 ਮਈ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ – ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਮੁਹਿੰਮ ਜਾਰੀ ਹੈ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੁਰਜੀਤਪੁਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦਲਵੱਡ ਵਿੱਚ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ ਨੇ 13.16 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰੀਨ ਬਨਾਉਣ ਵਾਸਤੇ ਵਿੱਡੀ ਗਈ ਮੁਹਿੰਮ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕਾਰਜ ਕੀਤੇ ਗਏ ਹਨ ਤੇ ਕਰਵਾਏ ਜਾ ਰਹੇ ਹਨ, ਜਿਸ ਨਾਲ ਸੂਬੇ ਦਾ ਸਿੱਖਿਆ ਢਾਂਚਾ ਦੇਸ਼ ਭਰ ਲਈ ਮਿਸਾਲ ਬਣਿਆ ਹੈ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ 1.60 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੁਰਜੀਤਪੁਰਾ ਵਿਖੇ 4.43 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦਲਵੱਡ ਵਿਖੇ 7.13 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਗਾਤਰ ਸੁਧਾਰ ਕੀਤੇ ਜਾ ਰਹੇ ਹਨ ਅਤੇ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ ਹੈ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਮੈਡਮ ਨੀਰਜਾ, ਬੀਐਨਓ ਹਰਪ੍ਰੀਤ ਕੌਰ, ਹੈਡਮਾਸਟਰ ਪ੍ਰਦੀਪ ਕੁਮਾਰ, ਸਿੱਖਿਆ ਕੁਆਰਡੀਨੇਟਰ ਸਤਿਨਾਮ ਸਿੰਘ ਫਤਿਹ, ਪ੍ਰਿੰਸੀਪਲ ਸੁਖਪਾਲ ਕੌਰ, ਸੀਐਚਟੀ ਰਿੰਪੀ ਰਾਣੀ, ਕੁਲਦੀਪ ਭੁੱਲਰ, ਹਰਜਿੰਦਰ ਭੱਟੀ, ਇੰਚਾਰਜ ਨਰਿੰਦਰ ਕੁਮਾਰ, ਇੰਚਾਰਜ – ਸੁਖਵਿੰਦਰ ਕੌਰ, ਹੋਰ ਪਤਵੰਤੇ, ਸਕੂਲ ਸਟਾਫ਼, ਵਿਦਿਆਰਥੀ ਤੇ ਮਾਪੇ ਹਾਜ਼ਰ ਸਨ। Post navigation Previous Post ਬੁੱਧਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਮੁੜ੍ਹ ਬੰਦ ਰਹੇਗੀ ਬਿਜਲੀNext Postਬਰਨਾਲਾ ’ਚ ਲੋਕਾਂ ਨੇ ਠੇਕੇ ਨੂੰ ਲਾਇਆ ਤਾਲਾ : ਇਕ ਪਾਸੇ ਨਸ਼ਾ ਵਿਰੋਧੀ ਮੁਹਿੰਮ, ਦੂਜੇ ਪਾਸੇ ਖੁੱਲ੍ਹ ਰਹੇ ਗਲੀ-ਗਲੀ ਸ਼ਰਾਬ ਦੇ ਠੇਕੇ