Posted inਬਰਨਾਲਾ ਬੁੱਧਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਮੁੜ੍ਹ ਬੰਦ ਰਹੇਗੀ ਬਿਜਲੀ Posted by overwhelmpharma@yahoo.co.in May 6, 2025 ਬਰਨਾਲਾ, 6 ਮਈ (ਰਵਿੰਦਰ ਸ਼ਰਮਾ) : ਮਿਤੀ 7 ਮਈ 2025 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ. ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜਨ ਸਬ-ਅਰਬਨ ਬਰਨਾਲਾ, ਇੰਜ ਗੁਰਬਚਨ ਸਿੰਘ ਜੇਈ ਅਤੇ ਇੰਜ ਲਵਪ੍ਰੀਤ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਹੰਡਿਆਇਆ ਗਰਿਡ ਤੋਂ ਚਲਦੇ 11 ਕੇ ਵੀ ਹੰਡਿਆਇਆ ਸ਼ਹਿਰੀ ਕੈਟਾਗਰੀ-1, ਮਾਨਸਾ ਰੋਡ ਕੈਟਾਗਰੀ, ਸਟੈਂਡਰਡ ਕੰਬਾਈਨ ਕੈਟਾਗਰੀ -4 ਅਤੇ ਪੱਤੀ ਰੋਡ, (ਡੀਐਚਕਿਊ) ਫੀਡਰ ਬੰਦ ਰਹਿਣਗੇ ਜੋ ਕਿ 220 ਕੇ ਵੀ ਹੰਡਿਆਇਆ ਗਰਿਡ ਦੀ ਬਸ- ਬਾਰ-1 ਤੇ ਜ਼ਰੂਰੀ ਮੈਂਟੀਨੈਂਸ ਕੀਤੀ ਜਾਵੇਗੀ। ਇਸ ਲਈ ਖੁੱਡੀ ਖੁਰਦ, ਹੰਡਿਆਇਆ ਸ਼ਹਿਰ, ਆਊਟਲੈੱਟ ਹੰਡਿਆਇਆ, ਬਠਿੰਡਾ ਰੋਡ , ਧਨੋਲਾ ਖੁਰਦ, ਕੋਠੇ ਸਰਾਂ, ਮਾਨਸਾ ਰੌਡ, ਛੰਨਾ ਰੌਡ,ਭੈਣੀ ਰੋਡ, ਸ਼ਕਤੀ ਨਗਰ, ਖੁੱਡੀ ਰੋਡ, ਪੱਤੀ ਰੋਡ, ਸੋਹਲ ਪੱਤੀ ਪਿੰਡ, ਬਾਜਾਖਾਨਾ ਰੋਡ ਅਤੇ ਜੇਲ੍ਹ ਵਾਲਾ ਏਰੀਆ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। Post navigation Previous Post ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ 7 ਮਈ ਤੋਂNext Postਸਿੱਖਿਆ ਕ੍ਰਾਂਤੀ ਪੰਜਾਬ : 13.16 ਲੱਖ ਰੁਪਏ ਦੇ ਕੰਮਾਂ ਦਾ ਸਕੂਲਾਂ ‘ਚ ਕੀਤਾ ਗਿਆ ਉਦਘਾਟਨ