Posted inਬਰਨਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ 7 ਮਈ ਤੋਂ Posted by overwhelmpharma@yahoo.co.in May 6, 2025 – ਨਸ਼ਾ ਮੁਕਤੀ ਯਾਤਰਾ ਦੀ ਸਫਲਤਾ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਜ਼ਰੂਰੀ : ਡਿਪਟੀ ਕਮਿਸ਼ਨਰ – ਬੁੱਧਵਾਰ ਨੂੰ ਜ਼ਿਲ੍ਹੇ ਦੇ 9 ਪਿੰਡਾਂ ’ਚ ਕੱਢੀ ਜਾਵੇਗੀ ਯਾਤਰਾ ਬਰਨਾਲਾ, 6 ਮਈ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਨਸ਼ਿਆਂ ਦੇ ਜੜ੍ਹੋਂ ਖਾਤਮੇ ਲਈ ਪਿੰਡ ਅਤੇ ਵਾਰਡ ਦੇ ਪਹਿਰੇਦਾਰ ਦੇ ਰੂਪ ਵਿੱਚ ਨਸ਼ਾ ਵਿਰੋਧੀ ਜੰਗ ਦੀ ਅੱਜ ਤੋਂ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖਿਲਾਫ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਹੈ। ਉਨ੍ਹਾਂ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਯਾਤਰਾ ਦੇ ਸ਼ਡਿਊਲ ਬਾਰੇ ਦੱਸਿਆ ਕਿ 7 ਮਈ 2025 ਨੂੰ ਬਰਨਾਲਾ ਹਲਕੇ ਦੇ ਪਿੰਡ ਝਲੂਰ, ਸੇਖਾ ਅਤੇ ਫਰਵਾਹੀ , ਹਲਕਾ ਭਦੌੜ ਦੇ ਪਿੰਡ ਦੀਪਗੜ੍ਹ, ਮਜੂਕੇ ਅਤੇ ਅਲਕੜਾ, ਹਲਕਾ ਮਹਿਲ ਕਲਾਂ ਦੇ ਪਿੰਡ ਕੁਤਬਾ, ਨਿਹਾਲੂਵਾਲ ਅਤੇ ਗੰਗੋਹਰ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ। ਇਸੇ ਤਰ੍ਹਾਂ 8 ਮਈ 2025 ਹਲਕਾ ਬਰਨਾਲਾ ਦੇ ਪਿੰਡ ਉਪਲੀ, ਦਾਨਗ੍ਹੜ, ਭੱਠਲਾਂ, ਹਲਕਾ ਭਦੌੜ ਦੇ ਪਿੰਡ ਤਲਵੰਡੀ, ਖਰੜ ਸਿੰਘ ਵਾਲਾ (ਬੀਹਲੀ), ਭਦੌੜ ਪਿੰਡ ਅਤੇ ਹਲਕਾ ਮਹਿਲ ਕਲਾਂ ਦੇ ਪਿੰਡ ਲੋਹਗੜ੍ਹ, ਛਾਪਾ ਅਤੇ ਪੰਡੋਰੀ ਵਿਖੇ ਨਸ਼ਾ ਮੁਕਤੀ ਯਾਤਰਾ ਕੱੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 9 ਮਈ 2025 ਨੂੰ ਹਲਕਾ ਬਰਨਾਲਾ ਦੇ ਪਿੰਡ ਖੁਡੀ ਕਲਾਂ, ਜੋਧਪੁਰ, ਪੱਤੀ ਸੇਖਵਾਂ, ਹਲਕਾ ਭਦੌੜ ਦੇ ਭਦੌੜ ਵਾਰਡ ਨੰ. 1, ਪਿੰਡ ਜੰਗੀਆਨਾ, ਛੰਨਾ ਗੁਲਾਬ ਸਿੰਘ ਵਾਲਾ, ਹਲਕਾ ਮਹਿਲ ਕਲਾਂ ਦੇ ਪਿੰਡ ਛਿਨੀਵਾਲ ਕਲਾਂ, ਮਹਿਲ ਕਲਾਂ ਸੌਧੇ, ਮਹਿਲ ਖੁਰਦ ਵਿਖੇੇ ਯਾਤਰਾ ਕੱਢੀ ਜਾਵੇਗੀ। ਇਸ ਤੋਂ ਬਾਅਦ 10 ਮਈ ਨੁੂੰ ਹਲਕਾ ਬਰਨਾਲਾ ਦੇ ਪਿੰਡ ਭੱਦਲਵਡ, ਅਮਲਾ ਸਿੰਘ ਵਾਲਾ, ਕਰਮਗੜ੍ਹ, ਹਲਕਾ ਭਦੌੜ ਦੇ ਪਿੰਡ ਨੈਣੇਵਾਲ, ਬੱਲੋਕੇ, ਮੌੜ ਮਕਸੂਤਾ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 11 ਮਈ 2025 ਨੂੰ ਹਲਕਾ ਬਰਨਾਲਾ ਦੇ ਧਨੌਲਾ ਵਾਰਡ ਨੰ. 1 ਤੋਂ 11 ਤੱਕ, ਹਲਕਾ ਭਦੌੜ ਦੇ ਪਿੰਡ ਸਹਿਣਾ, ਬੁਰਜਫਤਿਗੜ੍ਹ, ਮੌੜਨਾਭਾ ਵਿਖੇ ਯਾਤਰਾ ਕੱਢੀ ਜਾਵੇਗੀ। ਇਸੇ ਤਰ੍ਹਾਂ 12 ਮਈ 2025 ਨੂੰ ਬਲਾਕ ਬਰਨਾਲਾ ਦੇ ਪਿੰਡ ਬਡਬਰ, ਹਰੀਗੜ੍ਹ, ਭੂਰੇ, ਬਲਾਕ ਭਦੌੜ ਦੇ ਪਿੰਡ ਜਗਜੀਤਪੁਰਾਂ, ਭਗਤਪੁਰਾਂ, ਸੁਖਪੁਰਾਂ, ਬਲਾਕ ਮਹਿਲ ਕਲਾਂ ਦੇ ਪਿੰਡ ਮਨਾਲ, ਗੁੰਮਟੀ, ਹਮੀਦੀ ਵਿਖੇ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 13 ਮਈ 2025 ਨੂੰ ਹਲਕਾ ਬਰਨਾਲਾ ਦੇ ਪਿੰਡ ਰਾਜਗੜ੍ਹ, ਕੱਟੂ, ਭੈਣੀਮਹਿਰਾਜ, ਹਲਕਾ ਭਦੌੜ ਦੇ ਪਿੰਡ ਢਿੱਲਵਾਂ, ਜੈਮਲ ਸਿੰਘ ਵਾਲਾ, ਦਰਾਜ ਵਿਖੇ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 14 ਮਈ 2025 ਨੁੰ ਹਲਕਾ ਬਰਨਾਲਾ ਦੇ ਹੰਡਿਆਇਆ ਵਾਰਡ ਨੰ. 1 ਤੋਂ 13 ਤੱਕ, ਧਨੌਲਾ ਖੁਰਦ, ਹਲਕਾ ਭਦੌੜ ਦੇ ਪਿੰਡ ਖੁੱਡੀਖੁਰਦ, ਘੁੰਨਸ, ਮਹਿਤਾ ਵਿਖੇ ਯਾਤਰਾ ਕਰਵਾਈ ਜਾਵੇਗੀ। ਇਸੇ ਤਰ੍ਹਾਂ 15 ਮਈ 2025 ਨੂੰ ਹਲਕਾ ਬਰਨਾਲਾ ਦੇ ਪਿੰਡ ਠੂਲੇਵਾਲ, ਨੰਗਲ, ਸੰਗੇੜਾ ਵਾਰਡ ਨੰ. 1 ਅਤੇ 2, ਹਲਕਾ ਭਦੌੜ ਦੇ ਤਪਾ ਵਾਰਡ ਨੰ. 1, ਤਾਜੋਕੇ, ਦਰਾਕਾ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ। Post navigation Previous Post ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦਾ ਦੌਰਾNext Postਬੁੱਧਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਮੁੜ੍ਹ ਬੰਦ ਰਹੇਗੀ ਬਿਜਲੀ