ਸੀ.ਏ. ਡਾ. ਪਰਦੀਪ ਗੋਇਲ ਕਮੇਟੀ ਫਾਰ ਮੈਂਬਰਜ਼ ਇਨ ਇੰਟਰਪਨਿਊਰਸ਼ਿਪ ਐਂਡ ਪਬਲਿਕ ਸਰਵਿਸ ਆਫ ਇੰਡੀਆਂ ਵਿੱਚ ਨਿਯੁਕਤ

ਬਰਨਾਲਾ, 6 ਮਈ (ਰਵਿੰਦਰ ਸ਼ਰਮਾ) : ਬਰਨਾਲਾ ਦੇ ਮੰਨੇ-ਪ੍ਰਮੰਨੇ ਟੈਕਸ ਲਾਅਰ ਅਤੇ ਪਿਛਲੇ ਲੰਮੇ ਸਮੇਂ ਤੋਂ ਐਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਦੇ ਲੀਗਲ ਅਡਵਾਇਜ਼ਰ (ਟੈਕਸੇਸ਼ਨ) ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ.ਏ. ਡਾ. ਪਰਦੀਪ ਗੋਇਲ, ਆਪਣੀ ਸਖਤ ਮਿਹਨਤ ਅਤੇ ਕੰਮ ਪ੍ਰਤੀ ਲਗਨ ਸਦਕਾ ਲਗਾਤਾਰ ਉਪਲਭਦੀਆਂ ਹਾਸਲ ਕਰਦੇ ਹੋਏ, ਜਿਥੇ ਆਪਣਾ ਨਾਮ ਰੌਸ਼ਨ ਕਰ ਰਹੇ ਹਨ, ਉਥੇ ਨਾਲ ਹੀ ਬਰਨਾਲੇ ਨੂੰ ਵੀ ਹਿੰਦੋਸਤਾਨ ਦੇ ਨਕਸ਼ੇ ’ਤੇ ਚਮਕਾਉਣ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਹੁਣ ਗੋਇਲ ਨੂੰ ਰਾਸ਼ਟਰੀ ਪੱਧਰ ਦੀ ਕਮੇਟੀ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਦੀ ਕਾਮਯਾਬੀ ਵਿੱਚ ਉਹਨਾਂ ਦੇ ਧਰਮਪਤਨੀ ਐਡਵੋਕੇਟ ਦੀਪਿਕਾ ਪਰਦੀਪ ਗੋਇਲ ਹਰ ਕਦਮ ’ਤੇ ਸਾਥ ਦੇ ਰਹੇ ਹਨ। ਇਸ ਸਬੰਧੀ ਗੋਇਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਮੇਟੀ ਦਾ ਨਾਮ ਕਮੇਟੀ ਫਾਰ ਮੈਂਬਰਜ਼ ਇਨ ਇੰਟਰਪਨਿਊਰਸ਼ਿਪ ਐਂਡ ਪਬਲਿਕ ਸਰਵਿਸਿਜ਼ ਹੈ, ਜੋ ਕਿ ਇੰਸਟੀਚਿਊਟ ਆਫ ਚਾਰਟਡ ਅਕਾਂਊਟੈਂਟ (ਆਈ.ਸੀ.ਏ.ਆਈ.) ਆਫ ਇੰਡੀਆਂ ਨੇ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਸੀ.ਏ. ਚਰਨਜੋਤ ਸਿੰਘ ਨੰਦਾ (ਮੌਜੂਦਾ ਪ੍ਰਧਾਨ ਆਈ.ਸੀ.ਏ.ਆਈ.) ਵਾਈਸ ਚੇਅਰਮੈਨ ਸੀ.ਏ. ਪ੍ਰਸੰਨਾ ਕੁਮਾਰ (ਮੌਜੂਦਾ ਵਾਈਸ ਪ੍ਰਧਾਨ ਆਈ.ਸੀ.ਏ.ਆਈ.) ਹਨ। ਇਸ ਕਮੇਟੀ ਵਿੱਚ ਬਾਕੀ ਮੈਂਬਰਜ਼ ਸੈਂਟਰਲ ਕਾਊਂਸ਼ਲ ਆਫ ਆਈ.ਸੀ.ਏ.ਆਈ. ਦੇ ਇਲੈਕਟਿਡ ਮੈਂਬਰ ਹੁੰਦੇ ਹਨ ਅਤੇ ਤਿੰਨ ਮੈਂਬਰ ਕੋ-ਓਪਟਡ ਮੈਂਬਰ ਦੇ ਤੌਰ ’ਤੇ ਨਿਯੁਕਤ ਹੁੰਦੇ ਹਨਜਿਸ ਵਿੱਚ ਪੰਜਾਬ ਤੋਂ ਸੀ.ਏ. ਪਰਦੀਪ ਗੋਇਲ, ਛੱਤੀਸਗੜ੍ਹ ਤੋਂ ਸੀ.ਏ. ਰਵੀ ਗਿਬਲਾਨੀ ਅਤੇ ਹਰਿਆਣਾ ਤੋਂ ਸੀ.ਏ. ਦੀਪਕ ਕਪੂਰ ਨਾਮਜਦ ਹੋਏ ਹਨਉਹਨਾਂ ਅੱਗੇ ਦੱਸਿਆਂ ਕਿ ਬਹੁਤ ਸਾਰੇ ਸੀ.ਏਜ਼ ਇੰਟਰਪਨਿਊਰਟਸ਼ਪ ਭਾਵ ਇੰਡਸਟਰੀ ਬਿਜ਼ਿਨਸ ਵਿੱਚ ਚਲੇ ਗਏ (ਜਿਵੇਂ ਕਿ ਰਿਲਾਇੰਸ ਜਾਂ ਟਾਟਾ ਪਰਿਵਾਰਾਂ ਦੇ ਵਿੱਚ ਸੀ.ਏ. ਹਨ, ਉਹ ਖੁਦ ਦੇ ਬਿਜ਼ਨਸ ਵਿੱਚ ਹਨ), ਬਹੁਤ ਸੀ.ਏਜ਼. ਆਈ.ਏ.ਐਸ., ਆਈ.ਪੀ.ਐਸ., ਆਈ.ਆਰ.ਐਸ. ਅਤੇ ਨਿਆਂ-ਪਾਲਿਕਾ ਸੈਕਟਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਬਹੁਤ ਸੀ.ਏਜ਼. ਐਮ.ਐਲ.ਏ., ਐਮ.ਪੀਜ਼, ਅਤੇ ਮੰਤਰੀ ਲੇਵਲ ਤੱਕ ਵੀ ਚਲੇ ਗਏ ਹਨ (ਜਿਵੇਂ ਕਿ ਪਿਊਸ਼ ਗੋਇਲ, ਸੁਰੇਸ਼ ਪ੍ਰਭੂ ਆਦਿ)। ਰਾਜ ਲੋਕ ਸੇਵਾ ਕਮਿਸ਼ਨ, ਯੂਨੀਅਨ ਲੋਕ ਸੇਵਾ ਕਮਿਸ਼ਨ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਇੰਟਰੈਕਟਿਵ ਮੀਟਸ਼, ਰੈਜੀਡੈਂਸ਼ੀਅਲ ਮੀਟਸ, ਵੈਬੀਨਾਰ ਮੀਸਟ ਰਾਹੀ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ, ਸਟੂਡੈਂਟਸ ਅਤੇ ਨਵੇਂ ਬਣੇ ਸੀ.ਏਜ਼. ਨੂੰ ਵੀ ਜਾਣਕਾਰੀ ਦਿੱਤੀ ਜਾ ਸਕੇ। ਯੂ.ਪੀ.ਐਸ.ਸੀ. ਅਤੇ ਰਾਜ ਸਰਕਾਰਾਂ ਦੇ ਮੰਤਰਾਲਿਆਂ ਅਤੇ ਹੋਰ ਸਬੰਧਤ ਖੇਤਰਾ ਵਿੱਚ ਚਾਰਟਡ ਅਕਾਊਟੈਂਟਸ਼ ਲਈ ਨਵੇਂ ਮੌਕਿਆ/ਭਰਤੀ ਦੀ ਪਛਾਣ ਕੀਤੀ ਜਾ ਸਕੇਇਸ ਨਾਲ ਉਹਨਾਂ ਸਾਹਮਣੇ ਨਵੇਂ ਰਾਹ ਖੁੱਲ੍ਹ ਸਕਣ ਅਤੇ ਉਹ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣਅੰਤ ਵਿੱਚ ਉਹਨਾਂ ਨੇ ਕਮੇਟੀ ਦੇ ਚੇਅਰਮੈਨ ਚਰਨਜੋਤ ਸਿੰਘ ਨੰਦਾ ਅਤੇ ਵਾਈਸ ਚੇਅਰਮੈਨ ਪ੍ਰਸੰਨਾ ਕੁਮਾਰ ਜੀ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.