Posted inਬਰਨਾਲਾ ਮਹਿਲ ਕਲਾਂ ’ਚ 2 ਦੁਕਾਨਦਾਰ ਭਰਾਵਾਂ ਦੀ ਕੁੱਟਮਾਰ ਕਰ ਖੋਹੀ ਨਕਦੀ Posted by overwhelmpharma@yahoo.co.in May 6, 2025 ਬਰਨਾਲਾ, 6 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਦੋ ਦੁਕਾਨਦਾਰ ਭਰਾਵਾਂ ਨਾਲ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਨਿਹਾਲੂਵਾਲ ਪਿੰਡ ਦੀ ਲਿੰਕ ਸੜਕ ’ਤੇ ਵਾਪਰੀ। ਬਾਈਕ ‘ਤੇ ਸਵਾਰ ਤਿੰਨ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕਿਆ ਤੇ ਕੁੱਟਮਾਰ ਕਰਦਿਆਂ ਨਕਦੀ ਲੁੱਟਕੇ ਫ਼ਰਾਰ ਹੋ ਗਏ। ਦੁਕਾਨਦਾਰ ਐਸੋਸੀਏਸ਼ਨ ਮਹਿਲ ਕਲਾਂ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ ਨੇ ਦੱਸਿਆ ਕਿ ਕਰਿਆਨੇ ਦੇ ਵਪਾਰੀ ਭਗਵੰਤ ਸਿੰਘ ਅਤੇ ਮਨਜੀਤ ਸਿੰਘ ਸਕੂਟਰ ‘ਤੇ ਆਪਣੇ ਪਿੰਡ ਬਾਹਮਣੀਆ ਵਾਪਸ ਆ ਰਹੇ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕ ਲਿਆ। ਹਮਲਾਵਰਾਂ ਨੇ ਦੋਵਾਂ ਭਰਾਵਾਂ ਦੀ ਕੁੱਟਮਾਰ ਕੀਤੀ ਅਤੇ ਨਕਦੀ ਲੁੱਟਣ ਤੋਂ ਬਾਅਦ ਭੱਜ ਗਏ। ਦੋਵੇਂ ਜ਼ਖਮੀ ਭਰਾਵਾਂ ਨੂੰ ਤੁਰੰਤ ਸੀਐਚਸੀ ਹਸਪਤਾਲ, ਮਹਿਲ ਕਲਾਂ ਵਿੱਚ ਦਾਖਲ ਕਰਵਾਇਆ ਗਿਆ। ਦੁਕਾਨਦਾਰ ਯੂਨੀਅਨ ਦੇ ਵਫ਼ਦ ਨੇ ਮਹਿਲ ਕਲਾਂ ਥਾਣੇ ਦੇ ਐਸਐਚਓ ਜਗਜੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਉਨ੍ਹਾਂ ਪੁਲਿਸ ਅਤੇ ਸਰਕਾਰ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ। Post navigation Previous Post ਬਰਨਾਲਾ ’ਚ ਲੋਕਾਂ ਨੇ ਠੇਕੇ ਨੂੰ ਲਾਇਆ ਤਾਲਾ : ਇਕ ਪਾਸੇ ਨਸ਼ਾ ਵਿਰੋਧੀ ਮੁਹਿੰਮ, ਦੂਜੇ ਪਾਸੇ ਖੁੱਲ੍ਹ ਰਹੇ ਗਲੀ-ਗਲੀ ਸ਼ਰਾਬ ਦੇ ਠੇਕੇNext Postਸੀ.ਏ. ਡਾ. ਪਰਦੀਪ ਗੋਇਲ ਕਮੇਟੀ ਫਾਰ ਮੈਂਬਰਜ਼ ਇਨ ਇੰਟਰਪਨਿਊਰਸ਼ਿਪ ਐਂਡ ਪਬਲਿਕ ਸਰਵਿਸ ਆਫ ਇੰਡੀਆਂ ਵਿੱਚ ਨਿਯੁਕਤ