Posted inਨਵੀਂ ਦਿੱਲੀ ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦੀ ਪਾਕਿਸਤਾਨ ’ਤੇ ਵੱਡੀ ਕਾਰਵਾਈ : ਏਅਰ ਸਟ੍ਰਾਈਕ ਕਰ 9 ਅੱਤਵਾਦੀ ਟਿਕਾਣਿਆਂ ’ਤੇ ਹਮਲਾ, 30 ਦੇ ਕਰੀਬ ਮਰੇ Posted by overwhelmpharma@yahoo.co.in May 7, 2025 ਨਵੀਂ ਦਿੱਲੀ, 7 ਮਈ (ਰਵਿੰਦਰ ਸ਼ਰਮਾ) : ਪਹਿਲਗਾਮ ਹਮਲੇ ਨੂੰ 15 ਦਿਨ ਹੋ ਗਏ ਹਨ, ਜਿਸ ਕਾਰਨ ਪਾਕਿਸਤਾਨ ਖ਼ਿਲਾਫ਼ ਭਾਰਤੀਆਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਸੀ ਤੇ ਭਾਰਤ ਵਲੋਂ ਬਦਲੇ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਜੰਗ ਵਰਗੇ ਹਾਲਾਤ ਵੀ ਬਣੇ ਹੋਏ ਹਨ ਤੇ ਭਾਰਤ ਸਰਕਾਰ ਵਲੋਂ ਦੇਸ਼ ਦੇ ਕਈ ਇਲਾਕਿਆਂ ’ਚ ਅੱਜ 7 ਮਈ ਨੂੰ ਮੌਕ ਡਰਿੱਲ ਤੇ ਬਲੈਕ ਆਊਟ ਵੀ ਕੀਤਾ ਜਾਣਾ ਹੈ। ਇਸੇ ਵਿਚਕਾਰ ਮੰਗਲਵਾਰ ਦੇਰ ਰਾਤ ਕਰੀਬ ਡੇਢ ਵਜੇ ਭਾਰਤ ਵਲੋਂ ਪਾਕਿਸਤਾਨ ਤੇ ਪੀ.ਓ.ਕੇ. ਦੇ 9 ਅੱਤਵਾਦੀ ਟਿਕਾਣਿਆਂ ’ਤੇ ਏਅਰ ਸਟ੍ਰਾਈਕ ਕੀਤੀ। ਆਪ੍ਰੇਸ਼ਨ ‘ਸਿੰਦੂਰ’ ਤਹਿਤ ਉਨ੍ਹਾਂ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ, ਜਿੱਥੇ ਹਮੇਸ਼ਾ ਹੀ ਭਾਰਤ ’ਤੇ ਅੱਤਵਾਦੀ ਹਮਲੇ ਕਰਨ ਦੀ ਸਾਜਿਸ਼ ਰਚੀ ਜਾਂਦੀ ਰਹੀ ਹੈ, ਜਿੰਨ੍ਹਾਂ ’ਚ ਬਹਾਵਲਪੁਰ, ਮੁਰੀਦਕੇ, ਬਾਘ, ਕੋਟਲੀ ਤੇ ਮੁਜ਼ੱਫ਼ਰਾਬਾਦ ਆਦਿ ਇਲਾਕੇ ਸ਼ਾਮਲ ਹਨ। ਪ੍ਰਾਪਤ ਨਿਊਜ਼ ਰਿਪੋਰਟਾਂ ਅਨੁਸਾਰ ਲਸ਼ਕਰ ਤੇ ਜੈਸ਼ ਏ ਮੁਹੰਮਦ ਦੇ ਮੁੱਖ ਦਫ਼ਤਰ ਤਬਾਹ ਕਰ ਦਿੱਤੇ ਗਏ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਰਾਤ ਇਸ ਆਪ੍ਰੇਸ਼ਨ ਦੀ ਖ਼ੁਦ ਮਾਨੀਟਰਿੰਗ ਕਰਦੇ ਰਹੇ। – ਇਹ ਹਨ 9 ਟਿਕਾਣੇ 1. ਬਹਾਵਲਪੁਰ : ਇੰਟਰਨੈਸ਼ਨਲ ਬਾਰਡਰ ਤੋਂ ਕਰੀਬ 100 ਕਿਲੋਮੀਟਰ ਦੂਰ ਜੈਸ਼ ਏ ਮੁਹੰਮਦ ਦਾ ਹੈੱਡਕੁਆਰਟਰ 2. ਮੁਰੀਦਕੇ : ਸਾਂਬਾ ਤੋਂ 30 ਕਿਲੋਮੀਟਰ ਦੂਰ ਲਸ਼ਕਰ ਏ ਤੋਇਬਾ ਦਾ ਕੈਂਪ, ਮੁਬੰਈ ਹਮਲੇ ਦੇ ਅੱਤਵਾਦੀ ਇੱਥੋਂ ਹੀ ਸਨ 3. ਗੁਲਪੁਰ : ਐੱਲ.ਓ.ਸੀ. ਕੋਲ ਪੁੰਛ ਰਾਜੌਰੀ ਤੋਂ 35 ਕਿਲੋਮੀਟਰ ਦੂਰ। 20 ਅਪ੍ਰੈਲ 2023 ਨੂੰ ਪੂੰਛ ਤੇ 24 ਜੂਨ 2024 ਨੂੰ ਤੀਰਥ ਯਾਤਰੀਆਂ ਦੀ ਬੱਸ ’ਤੇ ਹਮਲਾ ਇੱਥੋਂ ਹੀ ਪਲੈਨ ਕੀਤਾ ਗਿਆ ਸੀ 4. ਸਵਾਈ : ਪੀ.ਓ.ਕੇ. ਕੋਲ ਤੰਗਧਾਰ ਸੈਕਟਰ ਦੇ ਅੰਦਰ 30 ਕਿਲੋਮੀਟਰ ਦੂਰ ਲਸ਼ਕਰ ਦਾ ਕੈਂਪ। 21 ਅਕਤੂਬਰ ਨੂੰ ਗਾਂਦਰਬਲ, 24 ਅਕਤੂਬਰ 2024 ਨੂੰ ਗੁਲਮਰਗ ਤੇ 22 ਅਪ੍ਰੈਲ 2025 ਨੂੰ ਪਹਿਲਗਾਮ ਹਮਲਾ ਇੱਥੇ ਹੀ ਪਲੈਨ ਕੀਤਾ ਗਿਆ 5. ਬਿਲਾਲ : ਜੈਸ਼ ਏ ਮੁਹੰਮਦ ਦਾ ਲਾਂਚਪੈਡ 6. ਕੋਟਲੀ : ਰਾਜੌਰੀ ਨੇੜੇ ਐੱਲ.ਓ.ਸੀ. ਤੋਂ 15 ਕਿਲੋਮੀਟਰ ਦੂਰ ਲਸ਼ਕਰ ਏ ਤੋਇਬਾ ਦਾ ਕੈਂਪ, ਇੱਥੇ ਕਰੀਬ 50 ਅੱਤਵਾਦੀ ਸਨ 7. ਬਰਨਾਲਾ : ਰਾਜੌਰੀ ਨੇੜੇ ਐੱਲ.ਓ.ਸੀ. ਤੋਂ 10 ਕਿਲੋਮੀਟਰ ਦੂਰ ਅੱਤਵਾਦੀ ਕੈਂਪ 8. ਸਰਜਾਲ : ਸਾਂਬਾ ਕਠੂਆਂ ਨੇੜੇ ਇੰਟਰਨੈਸ਼ਨਲ ਬਾਰਡਰ ਤੋਂ ਕਰੀਬ 8 ਕਿਲੋਮੀਟਰ ਦੂਰ ਜੈਸ਼ ਏ ਮੁਹੰਮਦ ਦਾ ਕੈਂਪ 9. ਮਹਮੂਨਾ : ਸਿਆਲਕੋਟ ਨੇੜੇ ਇੰਟਰਨੈਸ਼ਨਲ ਬਾਰਡਰ ਤੋਂ ਕਰੀਬ 15 ਕਿਲੋਮੀਟਰ ਦੂਰ ਹਿਜਬੁੱਲਾ ਦਾ ਟ੍ਰੇਨਿੰਗ ਸੈਂਟਰ ਭਾਰਤੀ ਫੌਜ ਦੀ ਇਸ ਕਾਰਵਾਈ ਕਾਰਨ ਸਭ ਤੋਂ ਵੱਧ ਨੁਕਸਾਨ ਲਸ਼ਕਰ ਨੂੰ ਹੋਇਆ ਹੈ। ਇਸ ਹਵਾਈ ਹਮਲੇ ਵਿੱਚ ਜੈਸ਼ ਦੇ ਕਈ ਚੋਟੀ ਦੇ ਅੱਤਵਾਦੀ ਕਮਾਂਡਰ ਮਾਰੇ ਗਏ ਹਨ। ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪੰਜ ਅੱਤਵਾਦੀ ਟਿਕਾਣਿਆਂ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚਾਰ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। – ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਨਹੀਂ ਬਣਾਇਆ : ਭਾਰਤ ਇਸੇ ਵਿਚਕਾਰ ਭਾਰਤੀ ਫ਼ੌਜ ਨੇ ਇਸ ਹਮਲੇ ’ਚ ਅੱਤਵਾਦੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ ਪਾਕਿਸਤਾਨੀ ਸੈਨਾ ’ਤੇ ਕੋਈ ਹਮਲਾ ਨਹੀਂ ਕੀਤਾ ਗਿਆ। ਇਹ ਇਕ ਸਾਂਝੀ ਫ਼ੌਜ ਕਾਰਵਾਈ ਸੀ, ਜਿਸ ’ਚ ਭਾਰਤੀ ਫੌਜ ਤੇ ਹਵਾਈ ਫ਼ੌਜ ਨੇ ਮਿਲਕੇ ਸਟੀਕ ਹਮਲਾ ਕਰਨ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ। – ਪਾਕਿਸਤਾਨ ਦੇ ਪੰਜਾਬ ਵਿੱਚ ਐਲਾਨੀ ਐਂਮਰਜੈਂਸੀ ਇਸ ਦੌਰਾਨ ਪਾਕਿਸਤਾਨ ਵਿਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨੀ ਪੰਜਾਬ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। Post navigation Previous Post 7 ਮਈ ਸ਼ਾਮ 8 ਵਜੇ ਬਰਨਾਲਾ ਸ਼ਹਿਰ ‘ਚ ਹੋਵੇਗਾ ਬਲੈਕ ਆਊਟ: ਡਿਪਟੀ ਕਮਿਸ਼ਨਰ Next Postਪੰਜਾਬ ਵਿੱਚ ਜਹਾਜ਼ ਹੋਇਆ ਹਾਦਸਾਗ੍ਰਸਤ, ਇਕ ਦੀ ਮੌਤ