Posted inਬਰਨਾਲਾ ਬਰਨਾਲਾ ’ਚ ਡਰੰਮ ਫਟਣ ਨਾਲ ਵੱਡਾ ਧਮਾਕਾ, ਲੋਕ ਸਹਿਮੇ, ਜਾਨੀ ਨੁਕਸਾਨ ਤੋਂ ਬਚਾਅ Posted by overwhelmpharma@yahoo.co.in May 7, 2025 ਬਰਨਾਲਾ, 7 ਮਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 22 ’ਚ ਪ੍ਰੇਮ ਨਗਰ ਦੇ ਰਿਹਾਇਸ਼ੀ ਇਲਾਕੇ ’ਚ ਇਕ ਪੁਰਾਣੇ ਤੇਲ ਦੇ ਡਰੰਮ ਦੇ ਫਟਣ ਕਾਰਨ ਧਮਾਕਾ ਹੋ ਗਿਆ ਤੇ ਡਰੰਮ ਨੂੰ ਅੱਗ ਲੱਗ ਗਈ। ਜਿਸ ਕਾਰਨ 2 ਕਿਲੋਮੀਟਰ ਦੂਰ ਤੱਕ ਧਮਾਕੇ ਦੀ ਆਵਾਜ਼ ਸੁਨਣ ਕਰਕੇ ਲੋਕ ਦਹਿਲ ਗਏ। ਘਟਨਾ ਸਥਾਨ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਨੂੰ ਕਾਬੂ ਪਾਇਆ। ਇਸ ਮੌਕੇ ਮਜੂਦ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਪ੍ਰੇਮ ਨਗਰ ’ਚ ਇਕ ਪੁਰਾਣਾ ਤੇਲ ਦਾ ਡਰੱਮ ਸੀ, ਜਿਸ ਨੂੰ ਮਾਲਕਾਂ ਵੱਲੋਂ ਕਵਾੜੀਆਂ ਨੂੰ ਵੇਚ ਦਿੱਤਾ ਗਿਆ। ਕਬਾੜੀਆਂ ਦੇ ਕਰਿੰਦੇ ਇਸ ਡਰੰਮ ਨੂੰ ਲੈ ਕੇ ਜਾਣ ਲਈ ਆਏ ਸਨ। ਜਦੋਂ ਕਬਾੜੀਆਂ ਵੱਲੋਂ ਇਸ ਡਰੱਮ ਨੂੰ ਕੱਟਣਾ ਸ਼ੁਰੂ ਕੀਤਾ ਗਿਆ ਤਾਂ ਅਚਾਨਕ ਵੱਡਾ ਧਮਾਕਾ ਹੋ ਗਿਆ ਤੇ ਡਰੰਮ ਨੂੰ ਅੱਗ ਲੱਗ ਗਈ। ਇਸ ਧਮਾਕੇ ਦੀ ਆਵਾਜ਼ ਕਰੀਬ 2 ਕਿਲੋਮੀਟਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਤੇ ਆਸਪਾਸ ਦੇ ਕੁਝ ਥਾਵਾਂ ’ਤੇ ਖਿੜਕੀਆਂ ਦਰਵਾਜੇ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਕਿਹਾ ਕਿ ਡਰੱਮ ’ਚ ਗੈਸ ਬਣਨ ਕਰਕੇ ਇਹ ਵੱਡਾ ਧਮਾਕਾ ਹੋਇਆ ਲੱਗਦਾ ਹੈ। ਜਿਸ ਨੂੰ ਤੁਰੰਤ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਬੁਝਾਇਆ। ਜਿਸ ਕਰਕੇ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਾਅ ਰਹਿ ਗਿਆ। – ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਫਾਇਰ ਕਰਮੀ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਆਬਾਦੀ ਇਲਾਕੇ ’ਚ ਧਮਾਕਾ ਹੋਣ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਸ ਲਈ ਪਹਿਲਾਂ ਹੀ ਬਾਕਾਇਦਾ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਲੋਕਾਂ ਨੂੰ ਇਸਤੋਂ ਸੁਚੇਤ ਰਹਿਣ ਦੀ ਲੋੜ ਹੈ। Post navigation Previous Post ਪੰਜਾਬ ਵਿੱਚ ਜਹਾਜ਼ ਹੋਇਆ ਹਾਦਸਾਗ੍ਰਸਤ, ਇਕ ਦੀ ਮੌਤNext Postਹੁਣ ਪਾਕਿਸਤਾਨ ਕਹਿੰਦਾ… ‘ਹਮਲੇ ਬੰਦ ਕਰੋ, ਅਸੀਂ ਕੁਝ ਨਹੀਂ ਕਰਾਂਗੇ’