Posted inਨਵੀਂ ਦਿੱਲੀ ਹੁਣ ਪਾਕਿਸਤਾਨ ਕਹਿੰਦਾ… ‘ਹਮਲੇ ਬੰਦ ਕਰੋ, ਅਸੀਂ ਕੁਝ ਨਹੀਂ ਕਰਾਂਗੇ’ Posted by overwhelmpharma@yahoo.co.in May 7, 2025 ਨਵੀਂ ਦਿੱਲੀ, 7 ਮਈ (ਰਵਿੰਦਰ ਸ਼ਰਮਾ) : ਭਾਰਤੀ ਫੌਜ ਵਲੋਂ ਮੰਗਲਵਾਰ ਦੇਰ ਰਾਤ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦਾ ਬਦਲਾ ਲੈਣ ਲਈ ਪਾਕਿਸਤਾਨ ਦੀਆਂ 9 ਥਾਵਾਂ ’ਤੇ ਕੀਤੇ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਇਸਦਾ ਢੁੱਕਵਾਂ ਜਵਾਬ ਦੇਣ ਦੀ ਗੱਲ ਆਖ਼ੀ ਜਾ ਰਹੀ ਸੀ, ਪਰ ਕੁਝ ਘੰਟਿਆਂ ਵਿੱਚ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਣੇ ਬਿਆਨ ਤੋਂ ਯੂ ਟਰਨ ਲੈ ਲਿਆ ਹੈ। ਭਾਰਤ ਵੱਲੋਂ ਕੂਟਨੀਤਕ ਕਾਰਵਾਈ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਸਾਰੇ ਚੋਟੀ ਦੇ ਨੇਤਾ ਧਮਕੀਆਂ ਦੇ ਰਹੇ ਸਨ ਪਰ ਹੁਣ ਗੁਆਂਢੀ ਦੇਸ਼ ਵਿੱਚ ਚੁੱਪ ਹੈ। ਭਾਰਤ ਦੀ ਇਸ ਫੌਜੀ ਕਾਰਵਾਈ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗ ਦੀ ਸ਼ੁਰੂਆਤ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਸੀ। ਹਾਲਾਂਕਿ, ਪਾਕਿਸਤਾਨ ਨੇ ਹੁਣ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਅਸੀਂ ਆਪਣਾ ਬਚਾਅ ਕਰਾਂਗੇ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਜੇਕਰ ਭਾਰਤ ਕੋਈ ਹੋਰ ਕਾਰਵਾਈ ਨਹੀਂ ਕਰਦਾ ਹੈ ਤਾਂ ਅਸੀਂ ਵੀ ਕੁਝ ਨਹੀਂ ਕਰਾਂਗੇ। Post navigation Previous Post ਬਰਨਾਲਾ ’ਚ ਡਰੰਮ ਫਟਣ ਨਾਲ ਵੱਡਾ ਧਮਾਕਾ, ਲੋਕ ਸਹਿਮੇ, ਜਾਨੀ ਨੁਕਸਾਨ ਤੋਂ ਬਚਾਅNext Post20 ਮਈ ਦੀ ਦੇਸ਼ ਪੱਧਰੀ ਹੜ੍ਹਤਾਲ ’ਚ ਵੱਧ ਚੜ੍ਹ ਕੇ ਭਾਗ ਲੈਣਗੀਆਂ ਮਜ਼ਦੂਰ ਜੱਥੇਬੰਦੀਆਂ