Posted inਬਰਨਾਲਾ ਗਰਮੀ ਦੀ ਪਹਿਲੀ ਬਰਸਾਤ ਨੇ ਬਰਨਾਲਾ ’ਚ ਬਦਲਾਅ ਅਤੇ ਵਿਕਾਸ ਦੀ ਖੋਲ੍ਹੀ ਪੋਲ Posted by overwhelmpharma@yahoo.co.in May 9, 2025 – ਗਲੀਆਂ ’ਚ ਖੜ੍ਹਾ ਕਈ ਕਈ ਫੁੱਟ ਪਾਣੀ ਬਰਨਾਲਾ, 9 ਮਈ (ਰਵਿੰਦਰ ਸ਼ਰਮਾ) : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਵਿਕਾਸ ਅਤੇ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਤੱਕ ਜਿੰਨੇ ਵੀ ਵਿਕਾਸ ਕਾਰਜ ਹੋਏ, ਜਿੰਨੇ ਵੀ ਬਦਲਾਅ ਲਿਆਂਦੇ ਗਏ ਲੋਕਾਂ ਨੇ ਉਹ ਭਲੀਭਾਂਤੀ ਵੇਖੇ ਹਨ। ਜੇਕਰ ਬਰਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਵੀ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਵਿਕਾਸ ਕਾਰਜ਼ਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਮਈ ਮਹੀਨੇ ਦੇ ਪਹਿਲੇ ਮੀਂਹ ਨੇ ਹੀ ਬਰਨਾਲਾ ਦੇ ਵਿਕਾਸ ਕਾਰਜ਼ਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵੀਰਵਾਰ ਨੂੰ ਪਏ ਮੀਂਹ ਨਾਲ ਸ਼ਹਿਰ ਦੀਆਂ ਗਲੀਆਂ ’ਚ ਕਈ ਕਈ ਫੁੱਟ ਪਾਣੀ ਖੜ੍ਹ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗਲੀਆਂ ’ਚ ਭਰੇ ਪਾਣੀ ਕਾਰਨ ਜਿੱਥੇ ਵਾਹਨ ਚਾਲਕਾਂ ਦੇ ਵਾਹਨ ਬੰਦ ਹੋ ਗਏ, ਉੱਥੇ ਹੀ ਪੈਦਲ ਜਾਣ ਵਾਲਿਆਂ ਲਈ ਤਾਂ ਸਮੱਸਿਆ ਹੋਰ ਵੀ ਗਹਿਰੀ ਹੋ ਗਈ। ਗੋਡੇ ਗੋਡੇ ਖੜ੍ਹਾ ਪਾਣੀ ਸਰਕਾਰ ਦੇ ਇੰਨ੍ਹਾਂ ਦਾਅਵਿਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ ਕਿ ਜੇਕਰ ਅਰਬਾਂ ਖਰਬਾਂ ਰੁਪਈਆਂ ਦੇ ਵਿਕਾਸ ਕਾਰਜ ਹੋਏ ਹਨ ਤਾਂ ਉਹ ਕਿੱਥੇ ਹੋਏ ਹਨ। Post navigation Previous Post ਬਰਨਾਲਾ ’ਚ ਵੀ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਉੱਤੇ ਲਗਾਈ ਪਾਬੰਦੀNext Postਬਲੈਕਆਊਟ ਦੌਰਾਨ ਬਰਨਾਲਾ ਦੇ ਛੱਤਾ ਖੂਹ ’ਤੇ ਸਥਿਤ ਕਨਫੈਕਸ਼ਨਰੀ ਦੀ ਦੁਕਾਨ ’ਚ ਚੋਰੀ