Posted inਬਰਨਾਲਾ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਬਰਨਾਲਾ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ Posted by overwhelmpharma@yahoo.co.in May 9, 2025 ਬਰਨਾਲਾ, 9 ਮਈ (ਰਵਿੰਦਰ ਸ਼ਰਮਾ) : ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਤੇ ਅਪਾਤਕਾਲੀਨ ਰਿਸਪਾਂਸ ਸਿਸਟਮ ਦੀ ਤਿਆਰੀ ਦੇ ਪੱਖ ਤੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਬਰਨਾਲਾ ਨੂੰ ਨੌ-ਡਰੋਨ ਜ਼ੋਨ ਘੋਸ਼ਿਤ ਦੇ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਡਰੋਨ, ਪੈਰਾ ਗਲਾਈਡਰਜ਼, ਮਾਈਕ੍ਰੋ ਲਾਈਟ, ਏਅਰਕਰਾਫਟ, ਯੂਏਵੀਜ਼, ਏਅਰ ਵਹੀਕਲ ਆਦਿ ’ਤੇ ਪਾਬੰਦੀ ਹੋਵੇਗੀ। ਇਹ ਹੁਕਮ ਸੁਰੱਖਿਆ ਅਤੇ ਅਰਧ ਸੁਰੱਖਿਆ ਬਲਾਂ ‘ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ 8 ਜੂਨ 2025 ਤੱਕ ਲਾਗੂ ਰਹਿਣਗੇ। Post navigation Previous Post 10 ਮਈ 2025 ਨੂੰ ਲੱਗਣ ਵਾਲੀ ਕੋਮੀ ਲੋਕ ਅਦਾਲਤ ਮੁਲਤਵੀNext Postਬਰਨਾਲਾ ’ਚ ਸ਼ਾਮੀ 7 ਵਜੇ ਬਜ਼ਾਰ ਬੰਦ, 8 ਵਜੇ ਤੋਂ ਹੋਵੇਗਾ ਬਲੈਕ ਆਊਟ