Posted inਬਰਨਾਲਾ ਬਰਨਾਲਾ ’ਚ ਸ਼ਾਮੀ 7 ਵਜੇ ਬਜ਼ਾਰ ਬੰਦ, 8 ਵਜੇ ਤੋਂ ਹੋਵੇਗਾ ਬਲੈਕ ਆਊਟ Posted by overwhelmpharma@yahoo.co.in May 10, 2025 ਬਰਨਾਲਾ, 10 ਮਈ (ਰਵਿੰਦਰ ਸ਼ਰਮਾ) : ਸ਼ਨਿੱਚਰਵਾਰ ਨੂੰ ਬਰਨਾਲਾ ਵਿਖੇ ਸ਼ਾਮ 8 ਵਜੇ ਤੋਂਸਵੇਰੇ 6 ਵਜੇ ਤੱਕ ਬਲੈਕ ਆਊਟ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀਕਮਿਸ਼ਨਰ ਬਰਨਾਲਾ ਟੀ. ਬੈਨਿਥ ਆਈ.ਏ.ਐੱਸ. ਨੇ ਦੱਸਿਆ ਕਿ ਬਰਨਾਲਾ ਵਿਖੇ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਲੈਕ ਆਊਟ ਰਹੇਗਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਪਣੇ ਘਰ ਦੀਆਂ ਲਾਈਟਾਂ ਤੇ ਕੈਮਰੇ ਬੰਦ ਰੱਖੇ ਜਾਣ, ਬਿਨਾਂ ਕੰਮ ਤੋਂ ਘਰੋਂ ਬਾਹਰਨਾ ਜਾਇਆ ਜਾਵੇ ਤੇ ਬਲੈਕ ਆਊਟ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾਕਿ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਮਾਰਕੀਟਾਂ, ਸ਼ੋਪਿੰਗ ਮਾਲ ਵੀ ਬੰਦ ਰਹਿਣਗੇ। ਸਿਰਫਐਮਰਜਸੀ ਸੇਵਾਵਾਂ ਜਿਵੇਂਕਿ ਡਾਕਟਰੀ ਸਹੂਲਤਾਂ ਤੇ ਮੈਡੀਕਲ ਸਟੋਰ ਆਦਿ ਖੁੱਲ੍ਹੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਅਤੇ ਕੋਈ ਵੀ ਚੀਜ਼ ਭੰਡਾਰਨ ਕਰਨ ਦੀਲੋੜ ਨਹੀਂ। ਅਫਵਾਹਾਂ ਤੋਂ ਬਚਿਆ ਜਾਵੇ। Post navigation Previous Post ਮੌਜੂਦਾ ਸਥਿਤੀ ਦੇ ਮੱਦੇਨਜ਼ਰ ਬਰਨਾਲਾ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆNext Postਦਰਦਨਾਕ : ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ