Posted inਸੰਗਰੂਰ ਦਰਦਨਾਕ : ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ Posted by overwhelmpharma@yahoo.co.in May 10, 2025 ਸੰਗਰੂਰ\ਕੌਹਰੀਆਂ, 10 ਮਈ (ਰਵਿੰਦਰ ਸ਼ਰਮਾ) : ਪਿੰਡ ਕੌਹਰੀਆਂ ‘ਚ ਇਕ ਨੌਜਵਾਨ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ (22) ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਕੌਹਰੀਆਂ ਆਰਥਿਕ ਤੌਰ ‘ਤੇ ਕਮਜ਼ੋਰ ਸੀ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। 8 ਤੇ 9 ਮਈ ਦੀ ਦਰਮਿਆਨੀ ਰਾਤ ਆਪਣੇ ਖੇਤ ‘ਚ ਜਾ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੀ ਮਾਂ ਦਾ ਇਕੱਲਾ ਸਹਾਰਾ ਸੀ। ਜ਼ਿਕਰਯੋਗ ਹੈ ਉਸ ਦੇ ਪਿਤਾ ਦੀ ਪਹਿਲਾਂ ਹੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਹੈ। ਇਸ ਸਬੰਧੀ ਜਦੋਂ ਗੁਰਮੀਤ ਸਿੰਘ ਥਾਣਾ ਮੁਖੀ ਛਾਜਲੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। Post navigation Previous Post ਬਰਨਾਲਾ ’ਚ ਸ਼ਾਮੀ 7 ਵਜੇ ਬਜ਼ਾਰ ਬੰਦ, 8 ਵਜੇ ਤੋਂ ਹੋਵੇਗਾ ਬਲੈਕ ਆਊਟNext Postਪਾਕਿਸਤਾਨ ਨਾਲ ਤਣਾਅ ਵਿਚਕਾਰ ਭਾਰਤ ਸਰਕਾਰ ਦਾ ਵੱਡਾ ਫੈਸਲਾ