Posted inਬਰਨਾਲਾ ਬਰਨਾਲਾ ’ਚ ਅੱਜ ਰਾਤ ਨਹੀਂ ਹੋਵੇਗਾ ਬਲੈਕਆਊਟ Posted by overwhelmpharma@yahoo.co.in May 10, 2025 ਬਰਨਾਲਾ, 10 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸ਼ਨਿੱਚਰਵਾਰ ਨੂੰ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਦੱਸਿਆ ਕਿ ਮੌਕ ਡ੍ਰਿਲ ਦੀ ਤਰਜ ’ਤੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ 10 ਮਈ, 2025 ਨੂੰ ਰਾਤ 8 ਵਜੇ ਤੋਂ ਲੈ ਕੇ 11 ਮਈ, 2025 ਸਵੇਰੇ 6 ਵਜੇ ਤੱਕ ਕੀਤੇ ਜਾਣ ਵਾਲੇ ਬਲੈਕ ਆਊਟ ਨੂੰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਦੁਕਾਨਾਂ ਬੰਦ ਕਰਨ ਸਬੰਧੀ ਨਿਰਦੇਸ਼ ਵੀ ਰੱਦ ਕੀਤੇ ਜਾਂਦੇ ਹਨ। ਕਿਸੀ ਵੀ ਐਮਰਜੈਂਸੀ ਦੀ ਸੂਰਤ ਵਿੱਚ 01679-233031, 97795-45100 ਅਤੇ 98726-00040 ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। Post navigation Previous Post ਰੁਕ ਗਈ ਜੰਗ! ਡੋਨਾਲਡ ਟਰੰਪ ਦਾ ਦਾਅਵਾ – ਲੰਬੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ’ਤੇ ਹੋਏ ਸਹਿਮਤNext Postਇਸ਼ਵਿੰਦਰ ਜੰਡੂ ਬਣੇ ਬਰਨਾਲਾ ਕਲੱਬ ਦੇ ਸਕੱਤਰ, ਸੰਭਾਲਿਆ ਅਹੁਦਾ