Posted inਬਰਨਾਲਾ ਇਸ਼ਵਿੰਦਰ ਜੰਡੂ ਬਣੇ ਬਰਨਾਲਾ ਕਲੱਬ ਦੇ ਸਕੱਤਰ, ਸੰਭਾਲਿਆ ਅਹੁਦਾ Posted by overwhelmpharma@yahoo.co.in May 11, 2025 ਬਰਨਾਲਾ, 11 ਮਈ (ਰਵਿੰਦਰ ਸ਼ਰਮਾ) : ਬਰਨਾਲਾ ਕਲੱਬ ਦੀ ਚੋਣ ’ਚ ਇਸ਼ਵਿੰਦਰ ਸਿੰਘ ਜੰਡੂ ਨੂੰ ਸਕੱਤਰ ਚੁਣਿਆ ਗਿਆ ਹੈ। ਜਿੰਨ੍ਹਾਂ ਨੇ ਅਹੁਦਾ ਸੰਭਾਲਦਿਆਂ ਆਪਣਾ ਕੰਮਕਾਜ਼ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਜੰਡੂ ਨੇ ਆਪਣੀ ਟੀਮ ’ਚ ਕਈ ਹੋਰ ਅਹੁਦੇਦਾਰਾਂ ਤੇ ਕਾਰਜਕਾਰੀ ਕਮੇਟੀ ਸਣੇ ਕੁੱਲ 40 ਮੈਂਬਰਾਂ ਨੂੰ ਸ਼ਾਮਲ ਕੀਤਾ ਹੈ। ਇਸ ਮੌਕੇ ਇਸ਼ਵਿੰਦਰ ਜੰਡੂ ਨੇ ਕਲੱਬ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਟੀ.ਬੈਨਿਥ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਆਪਣੀ ਇਸ ਨਿਯੁਕਤੀ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ’ਤੇ ਜੋ ਵਿਸ਼ਵਾਸ਼ ਕੀਤਾ ਹੈ, ਮੈਂ ਉਸ ’ਤੇ ਖ਼ਰਾ ਉਤਰਾਂਗਾ। ਗੱਲਬਾਤ ਕਰਿਆਂ ਇਸ਼ਵਿੰਦਰ ਸਿੰਘ ਜੰਡੂ ਨੇ ਕਿਹਾ ਕਿ ਬਰਨਾਲਾ ਕਲੱਬ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਕਲੱਬ ਦੇ 900 ਦੇ ਕਰੀਬ ਮੈਂਬਰਾਂ ਦੇ ਸਹਿਯੋਗ ਨਾਲ ਨਵੇਂ ਪ੍ਰੋਜੈਕਟਾਂ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਵੇਗੀ। ਕਲੱਬ ਵਿੱਚ ਚੱਲ ਰਹੇ ਟੈਨਿਸ ਤੇ ਬੈਡਮਿੰਟਨ ਵਰਗੀਆਂ ਅੰਤਰਰਾਸ਼ਟਰੀ ਖੇਡਾਂ ਸਿਖਾਉਣ ਲਈ ਬਕਾਇਦਾ ਕੋਚ ਰੱਖੇ ਗਏ ਹਨ। ਇਸਦੇ ਨਾਲ ਹੀ ਤੈਰਾਕੀ ਸਿਖਾਉਣ ਲਈ ਵੀ ਤਜ਼ਰੇਬਾਰ ਕੋਚਾਂ ਦਾ ਖ਼ਾਸ ਪ੍ਰਬੰਧ ਹੈ। ਆਧੁਨਿਕ ਕਿਸਮ ਦੇ ਜਿੰਮ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਕਲੱਬ ਮੈਂਬਰ ’ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਰੀਰਕ ਤੰਦਰੁਸਤੀ ਲਈ ਪੁੱਜਦੇ ਹਨ। Post navigation Previous Post ਬਰਨਾਲਾ ’ਚ ਅੱਜ ਰਾਤ ਨਹੀਂ ਹੋਵੇਗਾ ਬਲੈਕਆਊਟNext Postਜੇਕਰ ਨੰਗਲ ਡੈੱਮ ’ਤੇ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਇਆ ਤਾਂ ਇਸਦੇ ਜਿੰਮੇਵਾਰ ਬੀਜੇਪੀ ਤੇ ਬੀਬੀਐੱਮਬੀ ਹੋਣਗੇ : ਮੁੱਖ ਮੰਤਰੀ ਮਾਨ