Posted inਚੰਡੀਗੜ੍ਹ ਜੇਕਰ ਨੰਗਲ ਡੈੱਮ ’ਤੇ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਇਆ ਤਾਂ ਇਸਦੇ ਜਿੰਮੇਵਾਰ ਬੀਜੇਪੀ ਤੇ ਬੀਬੀਐੱਮਬੀ ਹੋਣਗੇ : ਮੁੱਖ ਮੰਤਰੀ ਮਾਨ Posted by overwhelmpharma@yahoo.co.in May 11, 2025 ਚੰਡੀਗੜ੍ਹ, 11 ਮਈ (ਰਵਿੰਦਰ ਸ਼ਰਮਾ) : ਪੰਜਾਬ ਤੇ ਹਰਿਆਣਾ ਵਿਚਕਾਰ ਚੱਲ ਰਿਹਾ ਪਾਣੀ ਦਾ ਵਿਵਾਦ ਲਗਾਤਾਰ ਵੱਧ ਰਿਹਾ ਹੈ। ਕੇਂਦਰ ਵਲੋਂ ਬੀ.ਬੀ.ਐੱਮ.ਬੀ. ਨੂੰ ਹਰਿਆਣਾ ਨੂੰ ਪਾਣੀ ਛੱਡਣ ਦੇ ਹੁਕਮ ਦੇਣ ਤੋਂ ਬਾਅਦ ਐਤਵਾਰ ਦੁਪਹਿਰ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਤੇ ਬੀ.ਬੀ.ਐੱਮ.ਬੀ. ਦੀ ਧੱਕੇਸ਼ਾਹੀ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਪਰ ਜੇਕਰ ਨੰਗਲ ਡੈੱਮ ’ਤੇ ਆ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇੱਥੇ ਜੋ ਵੀ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ ਤਾਂ ਇਸਦੇ ਜਿੰਮੇਵਾਰ ਭਾਜਪਾ ਤੇ ਬੀ.ਬੀ.ਐੱਮ.ਬੀ. ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ’ਚ ਤਣਾਅ ਚੱਲ ਰਿਹਾ ਹੈ ਪਰ ਭਾਜਪਾ ਸਰਕਾਰ ਵਲੋਂ ਬਿਨਾਂ ਵਜ੍ਹਾ ਪਾਣੀ ਦਾ ਮਸਲਾ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 20 ਮਈ ਨੂੰ ਹਰਿਆਣਾ ਨੂੰ ਪਾਣੀ ਦੇ ਦਿੱਤਾ ਜਾਵੇਗਾ, ਜਿਸ ’ਚ ਸਿਰਫ਼ ਕੁਝ ਹੀ ਦਿਨ ਬਾਕੀ ਹਨ। ਪਰ ਉਨ੍ਹਾਂ ਵਲੋਂ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐੱਮ.ਬੀ. ਦਾ ਕੋਈ ਵੀ ਅਧਿਕਾਰੀ ਡੈੱਮ ’ਤੇ ਆ ਕੇ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਨਾ ਕਰੇ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਬੀ.ਬੀ.ਐੱਮ.ਬੀ. ਦਾ ਪੁਨਰਗਠਨ ਕੀਤਾ ਜਾਵੇ। Post navigation Previous Post ਇਸ਼ਵਿੰਦਰ ਜੰਡੂ ਬਣੇ ਬਰਨਾਲਾ ਕਲੱਬ ਦੇ ਸਕੱਤਰ, ਸੰਭਾਲਿਆ ਅਹੁਦਾNext Postਦੋਵਾਂ ਸਰਕਾਰਾਂ ਵੱਲੋਂ ਜੰਗਬੰਦੀ ਦਾ ਫੈਸਲਾ ਸ਼ਲਾਘਾਯੋਗ – ਸੈਨਿਕ ਵਿੰਗ