ਦੋਵਾਂ ਸਰਕਾਰਾਂ ਵੱਲੋਂ ਜੰਗਬੰਦੀ ਦਾ ਫੈਸਲਾ ਸ਼ਲਾਘਾਯੋਗ – ਸੈਨਿਕ ਵਿੰਗ

ਬਰਨਾਲਾ, 11 ਮਈ (ਰਵਿੰਦਰ ਸ਼ਰਮਾ) : ਐਤਵਾਰ ਨੂੰ ਸਥਾਨਕ ਰੈਸਟ ਹਾਊਸ ਵਿੱਚ ਸਾਬਕਾ ਸੈਨਿਕ ਵਿੰਗ ਦੀ ਮੀਟਿੰਗ ਕੈਪਟਨ ਵਿਕਰਮ ਸਿੰਘ ਅਤੇ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਇੰਜ਼. ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਹ ਜਾਣਕਾਰੀ ਵਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਅਤੇ ਸੂਬੇਦਾਰ ਧੰਨਾ ਸਿੰਘ ਧੌਲਾ ਨੇ ਸਾਂਝੇ ਤੌਰ ’ਤੇ ਜਾਰੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਡੀਆਂ ਫ਼ੌਜਾਂ ਆਰਮੀ ਨੇਵੀ ਅਤੇ ਏਅਰ ਫੋਰਸ ਹਰ ਇਕ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹਨ। ਇਹੀ ਇਕ ਵੱਡੀ ਵਜ੍ਹਾ ਸੀ ਕਿ ਪਿਛਲੇ ਤਿੰਨ ਦਿਨ ਤੋਂ ਭਾਰਤ ਦੀਆਂ ਬਹਾਦਰ ਫ਼ੌਜਾਂ ਨੇ ਦੁਸ਼ਮਣ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਸਿੱਧੂ ਨੇ ਦੇਸ਼ ਦੇ ਲੋਕਾ ਨੂੰ ਜੰਗਬੰਦੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਜੰਗਾ ਕਿਸੇ ਵੀ ਸਮੱਸਿਆ ਦਾ ਸਾਰਥਿਕ ਹੱਲ ਨਹੀਂ ਮਸਲੇ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਮੀਡੀਆ ਦੀ ਭਰਭੂਰ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਇਸ ਲੜਾਈ ਦੀ ਪਲ ਪਲ ਦੀ ਜਾਣਕਾਰੀ ਦੇਸ਼ ਦੀਆ ਸਰਹੱਦਾਂ ਤੋਂ ਲੋਕਾ ਨੂੰ ਦਿੱਤੀ। ਪਰ ਅਫਸੋਸ ਵੀ ਪ੍ਰਗਟ ਕੀਤਾ ਕੇ ਕੁੱਝ ਮੀਡੀਆ ਦੇ ਕਾਰਕੁਨਾਂ ਨੇ ਆਪਣੇ ਚੈਨਲਾਂ ਦੀ ਟੀ.ਆਰ.ਪੀ ਵਧਾਉਣ ਲਈ ਝੂਠੀਆ ਗੁਮਰਾਹਕੁਨ ਖਬਰਾਂ ਵੀ ਆਪਣੇ ਘਰਾਂ ਤੋਂ ਬੈਠ ਕੇ ਨਸ਼ਰ ਕੀਤੀਆਂ। ਸਿੱਧੂ ਨੇ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਹਰ ਮੁਸ਼ਕਿਲ ਦੀ ਘੜੀ ਵਿੱਚ ਸਾਥ ਦੇਣ। ਉਹਨਾਂ ਸਾਰੇ ਸਾਬਕਾ ਫੌਜੀਆ ਦੀ ਡਿਊਟੀ ਲਗਾਈ ਕੇ ਉਹ ਨਵੇਂ ਭਰਤੀ ਹੋਏ ਉਹਨਾਂ ਦੇ ਪਿੰਡਾਂ ਵਿੱਚੋ ਅਗਨੀਵੀਰਾਂ ਦੇ ਮਾਪਿਆਂ ਕੋਲ ਜਾਣ ਅਤੇ ਉਹਨਾਂ ਨੂੰ ਹੌਸਲਾ ਦੇਣ। ਇਸ ਮੌਕੇ ਕੈਪਟਨ ਬਿੱਕਰ ਸਿੰਘ, ਕੈਪਟਨ ਪਰਮਜੀਤ ਸਿੰਘ, ਸੂਬੇਦਾਰ ਜਗਸੀਰ ਸਿੰਘ ਭੈਣੀ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਨਾਇਬ ਸਿੰਘ, ਸੂਬੇਦਾਰ ਕਮਲ ਸ਼ਰਮਾ, ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਰੰਟ ਅਫਸਰ ਅਵਤਾਰ ਸਿੰਘ ਸਿੱਧੂ ਭੂਰੇ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਬਸੰਤ ਸਿੰਘ ਉੱਗੁਕੇ, ਹੌਲਦਾਰ ਜੰਗੀਰ ਸਿੰਘ, ਹੌਲਦਾਰ ਜਸਮੇਲ ਸਿੰਘ, ਹੌਲਦਾਰ ਜਸਵਿੰਦਰ ਸਿੰਘ ਕੱਟੂ, ਹੌਲਦਾਰ ਦਰਸ਼ਨ ਸਿੰਘ ਭੂਰੇ, ਹੌਲਦਾਰ ਕੁਲਵੰਤ ਸਿੰਘ ਅਤੇ ਗੁਰਦੇਵ ਸਿੰਘ ਮੱਕੜ ਆਦਿ ਸੈਨਿਕ ਆਗੂ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.