Posted inਚੰਡੀਗੜ੍ਹ ਜੰਗਬੰਦੀ ਮਗਰੋਂ ਮੁੜ ਖੁੱਲ੍ਹੇ ਦੇਸ਼ ਦੇ ਹਵਾਈ ਅੱਡੇ, ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ 32 ਅੱਡਿਆਂ ਦੀ ਰਿਪੋਰਟ Posted by overwhelmpharma@yahoo.co.in May 12, 2025 ਚੰਡੀਗੜ੍ਹ, 12 ਮਈ (ਰਵਿੰਦਰ ਸ਼ਰਮਾ) : ਭਾਰਤ-ਪਾਕਿਸਤਾਨ ਵਿਚਕਾਰ ਬਣੀ ਹੋਈ ਤਣਾਅਪੂਰਨ ਸਥਿਤੀ ਕਾਰਨ 7 ਮਈ ਤੋਂ ਬਾਅਦ ਦੇਸ਼ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਮਗਰੋਂ ਸਿਵਲ ਏਵੀਏਸ਼ਨ ਅਧਿਕਾਰੀਆਂ ਨੇ 32 ਹਵਾਈ ਅੱਡਿਆਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਕਾਰਨ ਸ੍ਰੀਨਗਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਤੋਂ ਸਿਵਲ ਉਡਾਣ ਸੰਚਾਲਨ 9 ਮਈ ਤੋਂ 15 ਮਈ ਤੱਕ ਮੁਅੱਤਲ ਕਰ ਦਿੱਤੇ ਗਏ ਸਨ। ਭਾਰਤੀ ਏਅਰਪੋਰਟ ਅਥਾਰਟੀ (119) ਹੋਰ ਏਵੀਏਸ਼ਨ ਅਧਿਕਾਰੀਆਂ ਦੇ ਨਾਲ ਏਅਰਮੈਨਾਂ ਨੂੰ ਨੋਟਿਸਾਂ ਦੀ ਇੱਕ ਲੜੀ ਜਾਰੀ ਕੀਤੀ, ਜਿਸ ਵਿੱਚ ਸਾਰੇ ਨਾਗਰਿਕ ਉਡਾਣ ਸੰਚਾਲਨ ਲਈ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਜੰਗਬੰਦੀ ਮਗਰੋਂ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਸ਼ਾਂਤ ਹਨ ਤਾਂ ਇਨ੍ਹਾਂ ਹਵਾਈ ਅੱਡਿਆਂ ’ਤੇ ਸੰਚਾਲਨ ਮੁੜ ਸ਼ੁਰੂ ਕਰ ਦਾ ਫ਼ੈਸਲਾ ਕੀਤਾ ਗਿਆ ਹੈ। Post navigation Previous Post 12 ਮਈ ਨੂੰ ਜ਼ਿਲ੍ਹਾ ਬਰਨਾਲਾ ਵਿੱਚ ਸਕੂਲ/ਕਾਲਜ ਰਹਿਣਗੇ ਬੰਦNext Post13 ਮਿੰਟਾਂ ਦਾ ਸਮਾਂ ਦੇ ਕੇ ਸੁਨਿਆਰੇ ਤੋਂ ਮੰਗੀ 1 ਕਿਲੋ ਸੋਨੇ ਦੀ ਫ਼ਿਰੌਤੀ, 3 ਗ੍ਰਿਫ਼ਤਾਰ