Posted inਲੁਧਿਆਣਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ 2 ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ Posted by overwhelmpharma@yahoo.co.in May 13, 2025 ਲੁਧਿਆਣਾ, 13 ਮਈ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਟਿਊਸ਼ਨ ਸੈਂਟਰਾਂ ਦੇ ਨਾਮ ’ਤੇ ਚਲਾਏ ਜਾ ਰਹੇ ਸਕੂਲ ਤੇ ਅਕੈਡਮੀ ਖ਼ਿਲਾਫ਼ ਸਿੱਖਿਆ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਹੈ। ਹੋਇਆ ਇੰਝ ਕਿ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਵਿੰਦਰ ਕੌਰ ਵੱਲੋਂ ਕੁਝ ਦਿਨ ਪਹਿਲਾ ਪ੍ਰਾਈਵੇਟ ਸਕੂਲ ਚੈੱਕ ਕੀਤੇ ਗਏ ਸਨ। ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁਝ ਸਕੂਲਾਂ ਕੋਲ ਨਾ ਆਰਟੀਈ ਦੀ ਮਾਨਤਾ ਅਤੇ ਨਾ ਹੀ ਯੂਡਾਈਸ ਕੋਡ ਸੀ। ਇਹ ਸਕੂਲ ਅਤੇ ਅਕੈਡਮੀ ਟਿਊਸ਼ਨ ਸੈਂਟਰਾਂ ਦੇ ਨਾਮ ‘ਤੇ ਚਲਾਏ ਜਾ ਰਹੇ ਸਨ, ਜਿਨਾਂ ‘ਤੇ ਸਖਤ ਕਾਰਵਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਸਬੰਧਤ ਕੁਝ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਅਤੇ ਇਸ ਸਬੰਧੀ ਸਕੂਲਾਂ ਨੂੰ 2 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ ਪਰ ਸਕੂਲਾਂ ਵੱਲੋਂ ਸੰਤੁਸ਼ਟ ਜਵਾਬ ਨਾ ਆਉਣ ਕਾਰਨ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ 2 ਸਕੂਲਾਂ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। Post navigation Previous Post ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ’ਚ ਡੀ.ਐੱਸ.ਪੀ. ਤੇ ਐੱਸ.ਐੱਚ.ਓ. ਸਸਪੈਂਡNext Postਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਬਰਨਾਲਾ ਦਾ ਜਥੇਬੰਦਕ ਇਜਲਾਸ ਸਫਲਤਾਪੂਰਵਕ ਸੰਪੰਨ