3 ਭੈਣਾਂ ਦੇ ਇੱਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ

ਗੁਰੂਸਰ ਸੁਧਾਰ, 14 ਮਈ (ਰਵਿੰਦਰ ਸ਼ਰਮਾ) : ਸਥਾਨਕ ਬੁੜੇਲ ਬਿਜਲੀ ਘਰ ਨੇੜੇ ਤੜਕੇ ਮੂੰਹ ਹਨੇਰੇ ਇੱਕ ਸੜਕ ਹਾਦਸੇ ‘ਚ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਦੇ ਹਨੇਰੇ ‘ਚ ਸੜਕ ਕਿਨਾਰੇ ਦਰਖਤ ਨਾਲ ਟਕਰਾਉਣ ਕਾਰਨ ਵਾਪਰਿਆ। ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਦੀਪ ਨਗਰ, ਮੰਡੀ ਮੁੱਲਾਂਪੁਰ ਵਜੋਂ ਹੋਈ ਹੈ ਤੇ ਉਹ ਆਪਣੇ ਪਰਿਵਾਰ ‘ਚ 3 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਮਾਮਾ ਅਮਰ ਸਿੰਘ ਅਤੇ ਨਾਨੀ ਸ਼ਿੰਦਰ ਕੌਰ ਮੁਤਾਬਿਕ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਮ੍ਰਿਤਕ ਜਸਵਿੰਦਰ ਸਿੰਘ ਆਪਣੀ ਭੂਆ ਜੋ ਕਿ ਘੁਮਾਣ ਵਿਖੇ ਰਹਿੰਦੀ ਹੈ, ਕੋਲੋਂ ਆਪਣੇ ਘਰ ਮੁੱਲਾਂਪੁਰ ਵਾਪਸ ਪਰਤ ਰਿਹਾ ਸੀ। ਉਨ੍ਹਾਂ ਹਾਦਸੇ ਦਾ ਕਾਰਨ ਜਸਵਿੰਦਰ ਦੇ ਮੋਟਰ ਸਾਈਕਲ ਦਾ ਤੇਜ ਰਫਤਾਰ ਨਾਲ ਸੜਕ ਕਿਨਾਰੇ ਦਰਖਤ ਨਾਲ ਟਕਰਾਉਣ ਦੱਸਿਆ। ਅਮਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਪਰਿਵਾਰ ਦਾ ਇੱਕ ਇੱਕਲੌਤਾ ਕਮਾਊ ਮੈਂਬਰ ਸੀ, ਜੋ ਕਿ ਰਾਜਗਿਰੀ ਦੇ ਮਿਸਤਰੀ ਵਜੋਂ ਕੰਮ ਕਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਸਿਰਫ ਇਹੀ ਸੀ ਜਿਹੜਾ ਆਪਣੀ ਮਾਂ ਅਤੇ ਤਿੰਨ ਭੈਣਾਂ ਦਾ ਇੱਕ ਇੱਕਲੌਤਾ ਸਹਾਰਾ ਸੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਰਾਤੀਂ ਪਿੰਡ ਘੁਮਾਣ ਵਿਖੇ ਆਪਣੀ ਭੂਆ ਕੋਲ ਰੁਕਿਆ ਸੀ ਅਤੇ ਆਪਣੇ ਘਰ ਮੁੱਲਾਂਪੁਰ ਨੂੰ ਜਾ ਰਿਹਾ ਸੀ ਅਤੇ ਇਸ ਦੌਰਾਨ ਇਸ ਦੀ ਕਿਸੇ ਵਾਹਨ ਨਾਲ ਟੱਕਰ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਲੋਂ ਕੋਈ ਵੀ ਕਾਨੂੰਨੀ ਕਰਵਾਈ ਨਹੀਂ ਕਰਵਾਈ ਜਾ ਰਹੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.