Posted inਬਰਨਾਲਾ ਆਉਂਦੇ ਮਹੀਨਿਆਂ ’ਚ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢ ਲਵਾਂਗੇ : ਬਲਤੇਜ ਪੰਨੂੰ Posted by overwhelmpharma@yahoo.co.in May 15, 2025 – ਬਲਤੇਜ ਪੰਨੂੰ ਉਚੇਚੇ ਤੌਰ `ਤੇ ਐਸ.ਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ ਨੂੰ ਮਿਲਣ ਪੁਹੰਚੇ ਬਰਨਾਲਾ, 15 ਮਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਤਹਿਤ ਅੰਤਿਮ ਰੂਪ ਰੇਖਾ ਤਿਆਰ ਕਰ ਲਈ ਹੈ। ਜਿਸ ਦੇ ਨਤੀਜੇ ਆਉਣ ਵਾਲੇ ਕੁੱਝ ਦਿਨਾਂ ’ਚ ਸਾਹਮਣੇ ਆਉਣ ਲੱਗ ਜਾਣਗੇ ਤੇ ਹੁਣ ਨਸ਼ਿਆਂ ਵਿਰੱਧ ਲੜਾਈ ’ਚ ਸੂਬੇ ਦੇ ਆਮ ਲੋਕ ਅਹਿਮ ਭੂਮਿਕਾ ਨਿਭਾਉਣਗੇ। ਇਹ ਪ੍ਰਗਟਾਵਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਇੰਚਾਰਜ ਬਲਤੇਜ ਪੰਨੂੰ ਵੱਲੋਂ ਕੀਤਾ ਗਿਆ। ਐੱਸ.ਡੀ ਸਭਾ (ਰਜਿ) ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੂੰ ਉਚੇਚੇ ਤੌਰ ’ਤੇ ਮਿਲਣ ਲਈ ਪੁਹੰਚੇ ਬਲਤੇਜ ਪੰਨੂੰ ਨੇ ਕਿਹਾ ਕਿ ਪਹਿਲਾਂ ਪੰਜਾਬ ਦਾ ਇਕ ਜ਼ਿਲ੍ਹਾ ਚੁਣਕੇ ਉਸ ਜਿਲ੍ਹੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚੋਂ ਮੁਕੰਮਲ ਤੌਰ ’ਤੇ ਸੰਥੈਟਿਕ ਨਸ਼ੇ ਦਾ ਖਾਤਮਾ ਕੀਤਾ ਜਾਵੇ ਤੇ ਇਸ ਤਰ੍ਹਾਂ ਪੂਰੇ ਪੰਜਾਬ ’ਚੋਂ ਚਿੱਟੇ ਦੀ ਅਲਾਮਤ ਨੂੰ ਖਤਮ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਜਾਲ ਬਹੁਤ ਭੈੜੀ ਤਰਾਂ ਫੈਲਿਆ ਹੋਇਆ ਹੈ ਤੇ ਬਹੁਤ ਵੱਡੇ-ਵੱਡੇ ਨਾਮ ’ਚ ਧੰਦੇ ’ਚ ਸ਼ਾਮਲ ਹਨ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਹੱਈਆ ਕਰ ਲਿਆ ਹੈ ਕਿ ਭਾਵੇਂ ਕਿਸੇ ਵੀ ਪਾਰਟੀ ਨਾਲ ਜੁੜਿਆ ਕੋਈ ਕਿੰਨੀ ਵੀ ਵੱਡੀ ਰਾਜਸੀ ਪੁਹੰਚ ਵਾਲਾ ਕਿਉਂ ਨਾਲ ਹੋਵੇ। ਜੇਕਰ ਉਹ ਨਸ਼ੇ ਦੇ ਧੰਦੇ ਨਾਲ ਜੁੜਿਆ ਹੋਇਆ ਨਿਕਲਦਾ ਹੈ ਤਾਂ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਐਸ.ਐਸ.ਡੀ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ, ਐਡਵੋਕੇਟ ਸਰਬਜੀਤ ਨੰਗਲ, ਦਲਜੀਤ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਪਟਿਆਲਾ ਆਦਿ ਹਾਜਰ ਸਨ। Post navigation Previous Post ਬਰਨਾਲਾ ਦੀ ਧੀ ਹਰਸਿਮਰਤ ਕੌਰ 12ਵੀਂ ਜਮਾਤ ਦੇ ਨਤੀਜੇ ‘ਚ ਛਾਈ, ਸੂਬੇ ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨNext Postਓਪਰੇਸ਼ਨ ਸਿੰਦੂਰ ਦੀ ਕਾਮਯਾਬੀ ਲਈ ਸਾਬਕਾ ਸੈਨਿਕਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਖ਼ੁਸ਼ੀ ਸਾਂਝੀ ਕੀਤੀ, ਮੂੰਹ ਮਿੱਠਾ ਕਰਵਾਇਆ