Posted inਬਰਨਾਲਾ ਓਪਰੇਸ਼ਨ ਸਿੰਦੂਰ ਦੀ ਕਾਮਯਾਬੀ ਲਈ ਸਾਬਕਾ ਸੈਨਿਕਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਖ਼ੁਸ਼ੀ ਸਾਂਝੀ ਕੀਤੀ, ਮੂੰਹ ਮਿੱਠਾ ਕਰਵਾਇਆ Posted by overwhelmpharma@yahoo.co.in May 15, 2025 ਬਰਨਾਲਾ, 15 ਮਈ (ਰਵਿੰਦਰ ਸ਼ਰਮਾ) : ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭਾਰਤ ਵੱਲੋ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਦੇ ਖਿਲਾਫ ਆਰਮੀ ਨੇਵੀ ਅਤੇ ਏਅਰ ਫੋਰਸ ਵਲੋਂ ਓਪਰੇਸ਼ਨ ਸਿੰਦੂਰ ਦੀ ਧੜੱਲੇਦਾਰ ਕਾਮਯਾਬੀ ਤੋਂ ਬਾਅਦ ਸਾਬਕਾ ਸੈਨਿਕ ਵਿੰਗ ਵੱਲੋ ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੇਨਿਥ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਮਾਣਮੱਤੀ ਜਿੱਤ ਦੀ ਖ਼ੁਸੀ ਨੂੰ ਸਾਂਝਾ ਕੀਤਾ। ਇਸ ਮੌਕੇ ਬੋਲਦਿਆਂ ਡੀ ਸੀ ਬਰਨਾਲਾ ਟੀ. ਬੈਨਿਥ ਨੇ ਕਿਹਾ ਕਿ ਪੂਰੇ ਭਾਰਤ ਲਈ ਇਹ ਜਿੱਤ ਮਾਣ ਵਾਲੀ ਗੱਲ ਹੈ। ਉਹਨਾਂ ਸਾਬਕਾ ਸੈਨਿਕਾ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਕਿਤੇ ਵੀ ਰਹਿ ਰਹੇ ਹਨ, ਉਥੇ ਹੀ ਉਹ ਆਪਣੀ ਫੌਜੀ ਜਿੰਦਗੀ ਦਾ ਤਜਰਬਾ ਆਮ ਲੋਕਾ ਨਾਲ ਸਾਂਝਾ ਕਰਨ, ਖਾਸ ਕਰ ਨੌਜਵਾਨਾਂ ਨੂੰ ਟਰੈਫਿਕ ਪ੍ਰਤੀ ਜਾਣਕਾਰੀ ਦੇਣ। ਨਸ਼ਿਆ ਦੇ ਸੋਸਾਇਟੀ ’ਤੇ ਕੀ ਮਾੜੇ ਪ੍ਰਭਾਵ ਹਨ, ਉਹਨਾਂ ਤੋਂ ਲੋਕਾ ਨੂੰ ਜਾਣੂ ਕਰਵਾਉਣ। ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਪ੍ਰਧਾਨ ਇੰਜ. ਸਿੱਧੂ ਨੇ ਡੀ.ਸੀ. ਬਰਨਾਲਾ ਨੂੰ ਪੂਰਨ ਭਰੋਸਾ ਦਵਾਇਆ ਕਿ ਹਰ ਇਕ ਸਾਬਕਾ ਸੈਨਿਕ ਸਮਾਜ ਵਿੱਚ ਉਸਾਰੂ ਸੋਚ ਨੂੰ ਉੱਚਾ ਕਰੇਗਾ।ਇਸ ਮੌਕੇ ਕੈਪਟਨ ਵਿਕਰਮ ਸਿੰਘ, ਕੈਪਟਨ ਬਿੱਕਰ ਸਿੰਘ, ਕੈਪਟਨ ਪਰਮਜੀਤ ਸਿੰਘ ਕੱਟੂ, ਸੂਬੇਦਾਰ ਸੌਦਾਗਰ ਸਿੰਘ ਹਮੀਦੀ, ਸੂਬੇਦਾਰ ਧੰਨਾ ਸਿੰਘ ਧੌਲਾ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ,ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਅਵਤਾਰ ਸਿੰਘ ਭੂਰੇ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਜਸਵਿੰਦਰ ਸਿੰਘ ਬਾਠ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਪਰਮਜੀਤ ਸਿੰਘ ਭਦੌੜ, ਗੁਰਦੇਵ ਸਿੰਘ ਮੱਕੜ ਆਦਿ ਹਾਜ਼ਰ ਸਨ। Post navigation Previous Post ਆਉਂਦੇ ਮਹੀਨਿਆਂ ’ਚ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢ ਲਵਾਂਗੇ : ਬਲਤੇਜ ਪੰਨੂੰNext Postਜ਼ਮੀਨ ਦੀ ਉਪਜਾਓੂ ਸ਼ਕਤੀ ਵਧਾਉਣ ਲਈ ਦਾਲਾਂ ਦੀ ਕਾਸ਼ਤ ਕੀਤੀ ਜਾਵੇ : ਡਿਪਟੀ ਕਮਿਸ਼ਨਰ