Posted inਬਰਨਾਲਾ ਬਿਰਧ ਆਸ਼ਰਮ ਵਿੱਚ ਰਹਿਣ ਲਈ ਲੋੜਵੰਦ ਬਜ਼ੁਰਗ ਰਜਿਸਟ੍ਰੇਸ਼ਨ ਕਰਵਾਉਣ : ਡਿਪਟੀ ਕਮਿਸ਼ਨਰ Posted by overwhelmpharma@yahoo.co.in May 15, 2025 ਬਰਨਾਲਾ, 15 ਮਈ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋ ਖੱਟਰ ਪੱਤੀ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਲੋੜਵੰਦ ਬਜ਼ੁਰਗਾਂ ਦੇ ਰਹਿਣ ਲਈ 72 ਬੈੱਡਾਂ ਦਾ ਸਰਕਾਰੀ ਬਿਰਧ ਆਸ਼ਰਮ ਬਣਾਇਆ ਹੈ ਜਿਥੇ ਬਜ਼ੁਰਗ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਹੋਰ ਲੋੜਵੰਦ ਬਜ਼ਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਅਧਾਰ ਕਾਰਡ ਲੈ ਕੇ ਤਹਿਸੀਲ ਕੰਪਲੈਕਸ, ਨੇੜੇ ਸੇਵਾ ਕੇਂਦਰ, ਹੰਡਿਆਇਆ ਰੋਡ, ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟੇਰਸ਼ਨ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਰਹਿਣ ਲਈ ਕਮਰੇ, ਸਿਹਤ ਅਤੇ ਮੈਡੀਕਲ ਸੇਵਾਵਾਂ, ਖਾਣਾ ਪੀਣਾ, ਕੱਪੜੇ, ਸੁਰੱਖਿਆ ਅਤੇ ਸੰਭਾਲ, ਲਾਇਬ੍ਰੇਰੀ ਅਤੇ ਹੋਰ ਆਧੁਨਿਕ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਓਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਵਾਸਤੇ ਸਬੰਧਤ ਬਜ਼ੁਰਗ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਰਿਹਾਇਸ਼, ਮੋਬਾਈਲ ਨੰਬਰ, ਆਧਾਰ ਕਾਰਡ ਨੰਬਰ ਆਦਿ ਲੋੜੀਂਦਾ ਹੈ। ਵਧੇਰੇ ਜਾਣਕਾਰੀ ਲਈ 0167929110, 9780356117 ‘ਤੇ ਸੰਪਰਕ ਕੀਤਾ ਜਾਵੇ। Post navigation Previous Post ਛੁੱਟੀ ’ਤੇ ਆਏ ਫ਼ੌਜੀ ਕੋਲੋਂ 225 ਗ੍ਰਾਮ ਹੈਰੋਇਨ ਬਰਾਮਦ, ਗ੍ਰਿਫ਼ਤਾਰNext Post11.88 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਅਧੀਨ ਬਾਜਾਖਾਨਾ ਰੋਡ ਫਲਾਈਓਵਰ ਹੇਠਾਂ ਬਣੇਗਾ ਅੰਡਰਪਾਸ: ਮੀਤ ਹੇਅਰ