Posted inAbohar ਕੁਝ ਮਹੀਨੇ ਪਹਿਲਾਂ ਹੀ ਪਿੰਡ ਦੀ ਕੁੜੀ ਨਾਲ ਕਰਵਾਈ ਸੀ ਲਵ ਮੈਰਿਜ, ਹੁਣ ਕਲੇਸ਼ ਹੋਣ ’ਤੇ ਲਿਆ ਫ਼ਾਹਾ Posted by overwhelmpharma@yahoo.co.in May 16, 2025 ਅਬੋਹਰ, 16 ਮਈ (ਰਵਿੰਦਰ ਸ਼ਰਮਾ) : ਕਰੀਬ 6 ਮਹੀਨੇ ਪਹਿਲਾਂ ਆਪਣੇ ਹੀ ਪਿੰਡ ਦੀ ਕੁੜੀ ਨਾਲ ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮੰਦਭਾਗਾ ਸਮਾਚਾਰ ਆਇਆ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਪਿੰਡ ਦੇ ਬਾਹਰ ਇੱਕ ਦਰਖਤ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਹਿਚਾਣ ਸੁਖਵੰਤ ਸਿੰਘ ਵਾਸੀ ਪਿੰਡ ਬਹਾਵ ਵਾਲੀ ਦੇ ਤੌਰ ’ਤੇ ਹੋਈ ਹੈ। ਸੁਖਵੰਤ ਦੇ ਪਰਿਵਾਰ ਵਾਲਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਉਸ ਦੀ ਘਰਵਾਲੀ ਤੇ ਸੱਸ ਨੂੰ ਜਿੰਮੇਦਾਰ ਠਹਿਰਾਇਆ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਘਰਵਾਲੀ ਸਿਮਰਨਦੀਪ ਕੌਰ ਤੇ ਸਸ ਸਵਰਨ ਕੌਰ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਪੁਸ਼ਤੀ ਕਰਦਿਆਂ ਬਹਾਵ ਵਾਲੀ ਐੱਸਐੱਚਓ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸੁਖਵੰਤ ਨੇ ਆਪਣੀ ਹੀ ਪਿੰਡ ਦੀ ਕੁੜੀ ਨਾਲ ਕੋਰਟ ਮੈਰਿਜ ਕਰਵਾਈ ਸੀ। ਉਸ ਦੌਰਾਨ ਦੋਵਾਂ ਵਿਚਕਾਰ ਬਣੀ ਸਹਿਮਤੀ ਮੁਤਾਬਕ ਪਿੰਡ ਤੋਂ ਬਾਹਰ ਰਹਿਣਾ ਸੀ। ਹੁਣ ਕਰੀਬ ਇੱਕ ਮਹੀਨਾ ਪਹਿਲਾਂ ਸੁਖਵੰਤ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਿੰਡ ਆਏ ਸਨ ਤੇ ਪਿੰਡ ਵਿੱਚ ਹੀ ਰਹਿਣ ਲੱਗੇ ਸਨ। ਪਰ ਸਿਮਰਨਦੀਪ ਕੌਰ ਉਸ ਨੂੰ ਪਿੰਡ ਤੋਂ ਬਾਹਰ ਰਹਿਣ ਲਈ ਦਬਾਅ ਬਣਾ ਰਹੀ ਸੀ। ਜਿਸ ਕਾਰਨ ਦੋਨਾਂ ਵਿੱਚ ਕਲੇਸ਼ ਰਹਿਣ ਲੱਗਿਆ ਤੇ ਲੜਕੀ ਆਪਣੇ ਘਰ ਵਾਲਿਆਂ ਕੋਲ ਚਲੀ ਗਈ। ਜਿਸ ਤੋਂ ਤੰਗ ਆ ਕੇ ਉਹ 13 ਮਈ ਨੂੰ ਘਰੋਂ ਚਲਾ ਗਿਆ ਤੇ ਬੀਤੇ ਕੱਲ ਉਸ ਦੀ ਲਾਸ਼ ਇੱਕ ਦਰਖਤ ਨਾਲ ਲਟਕਦੀ ਮਿਲੀ। Post navigation Previous Post ਪਤੀ-ਪਤਨੀ ਨੂੰ ਇੰਗਲੈਂਡ ਭੇਜਣ ਦੇ ਨਾਮ ’ਤੇ ਮਾਰੀ ਲੱਖਾਂ ਦੀ ਠਗੀ, ਔਰਤ ਸਣੇ ਦੋ ’ਤੇ ਪਰਚਾNext Post17 ਮਈ ਨੂੰ ਪੂਰੇ ਬਰਨਾਲਾ ਸ਼ਹਿਰ ਦੀ ਬਿਜਲੀ ਸਪਲਾਈ ਰਹੇਗੀ ਬੰਦ