Posted inਸੰਗਰੂਰ ਪਤੀ-ਪਤਨੀ ਨੂੰ ਇੰਗਲੈਂਡ ਭੇਜਣ ਦੇ ਨਾਮ ’ਤੇ ਮਾਰੀ ਲੱਖਾਂ ਦੀ ਠਗੀ, ਔਰਤ ਸਣੇ ਦੋ ’ਤੇ ਪਰਚਾ Posted by overwhelmpharma@yahoo.co.in May 16, 2025 ਸੰਗਰੂਰ, 16 ਮਈ (ਰਵਿੰਦਰ ਸ਼ਰਮਾ) : ਸੰਗਰੂਰ ਵਿੱਚ ਇੱਕ ਜੋੜੇ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਅਤੇ ਉਸਦੇ ਸਾਥੀ ਨੇ ਪਤੀ-ਪਤਨੀ ਨੂੰ ਇੰਗਲੈਂਡ ਭੇਜਣ ਦੇ ਨਾਮ ‘ਤੇ 28 ਲੱਖ ਰੁਪਏ ਦਾ ਸੌਦਾ ਕੀਤਾ। ਜੋੜੇ ਨੇ ਬਕਾਇਆ ਰਕਮ ਵਾਪਸ ਨਾ ਕਰਨ ‘ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਔਰਤ ਪਰਮਜੀਤ ਕੌਰ ਅਤੇ ਸ਼ਮਸ਼ੇਰ ਸਿੰਘ ਵਿਰੁੱਧ ਧੋਖਾਧੜੀ ਅਤੇ ਟ੍ਰੈਵਲਿੰਗ ਰੈਗੂਲੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਜਗਰਾਜ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਉਸਨੂੰ ਅਤੇ ਉਸਦੀ ਪਤਨੀ ਨੂੰ 28 ਲੱਖ ਰੁਪਏ ਵਿੱਚ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ ਸੀ। ਬਦਲੇ ਵਿੱਚ, ਉਸਨੇ ਮੁਲਜ਼ਮਾਂ ਨੂੰ 5.55 ਲੱਖ ਰੁਪਏ ਦਿੱਤੇ। ਬਾਅਦ ਵਿੱਚ ਪਤਾ ਲੱਗਾ ਕਿ ਉੁਹ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜ ਸਕਦੇ। ਪੰਚਾਇਤੀ ਸਮਝੌਤੇ ਤੋਂ ਬਾਅਦ, ਮੁਲਜ਼ਮਾਂ ਨੇ 2.5 ਲੱਖ ਰੁਪਏ ਵਾਪਸ ਕਰ ਦਿੱਤੇ। ਪਰ 3.15 ਲੱਖ ਰੁਪਏ ਅਜੇ ਵੀ ਬਕਾਇਆ ਹਨ। ਜਗਰਾਜ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। Post navigation Previous Post ਮੱਕੀ ਹੇਠ ਲੁੱਕੋ ਕੇ 40 ਕਿਲੋ ਭੁੱਕੀ ਲਿਆ ਰਹੇ ਤਿੰਨ ਵਿਅਕਤੀ ਕਾਬੂ, ਟਰਾਲਾ ਵੀ ਬਰਾਮਦNext Postਕੁਝ ਮਹੀਨੇ ਪਹਿਲਾਂ ਹੀ ਪਿੰਡ ਦੀ ਕੁੜੀ ਨਾਲ ਕਰਵਾਈ ਸੀ ਲਵ ਮੈਰਿਜ, ਹੁਣ ਕਲੇਸ਼ ਹੋਣ ’ਤੇ ਲਿਆ ਫ਼ਾਹਾ