Posted inਬਰਨਾਲਾ 100 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਣੇ ਸੱਸ ਤੇ ਨੂੰਹ ਗ੍ਰਿਫ਼ਤਾਰ Posted by overwhelmpharma@yahoo.co.in May 16, 2025 ਬਰਨਾਲਾ, 16 ਮਈ (ਰਵਿੰਦਰ ਸ਼ਰਮਾ) : ਥਾਣਾ ਸ਼ਹਿਣਾ ਦੀ ਪੁਲਿਸ ਨੇ ਹੈਰੋਇਨ ਤੇ ਡਰੱਗ ਮਨੀ ਸਣੇ ਸੱਸ ਤੇ ਨੂੰਹ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ) ਅਸ਼ੋਕ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਥਾਣੇਦਾਰ ਗੁਰਮੰਦਰ ਸਿੰਘ ਦੀ ਟੀਮ ਵਲੋਂ ਲੰਘੀ 7 ਮਈ ਨੂੰ ਐੱਨ.ਡੀ.ਪੀ.ਐੱਸ ਐਕਟ ਅਧੀਨ ਅਕਬਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਜਾ ਪੱਤੀ ਢਿੱਲਵਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੀ ਪੁੱਛਗਿੱਛ ਦੇ ਆਧਾਰ ’ਤੇ ਸੁਖਵਿੰਦਰ ਕੌਰ ਉਰਫ਼ ਮਨਪ੍ਰੀਤ ਕੌਰ ਪਤਨੀ ਮਨਜਿੰਦਰ ਸਿੰਘ ਉਰਫ਼ ਮੁੰਦਰੀ ਵਾਸੀ ਜਗਜੀਤਪੁਰਾ ਨੂੰ ਬਤੋਰ ਮੁਲਜ਼ਮ ਨਾਮਜਦ ਕੀਤਾ ਗਿਆ ਸੀ। ਜਿਸ ਤਹਿਤ ਲੰਘੀ 15 ਮਈ ਨੂੰ ਸੁਖਵਿੰਦਰ ਕੌਰ ਉਰਫ਼ ਸੋਨੀ ਉਰਫ਼ ਮਨਪ੍ਰੀਤ ਕੌਰ ਪਤਨੀ ਮਨਜਿੰਦਰ ਸਿੰਘ ਉਰਫ਼ ਮੁੰਦਰੀ ਵਾਸੀ ਜਗਜੀਤਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸਦੀ ਪੁੱਛਗਿੱਛ ’ਤੇ ਕੇਸ ’ਚ ਇਸਦੀ ਸੱਸ ਜਸਵੀਰ ਕੌਰ ਪਤਨੀ ਗੁਰਜੰਟ ਸਿੰਘ ਅਤੇ ਪਤੀ ਮਨਜਿੰਦਰ ਸਿੰਘ ਉਰਫ ਮੁੰਦਰੀ ਪੁੱਤਰ ਗੁਰਜੰਟ ਸਿੰਘ ਵਾਸੀਆਨ ਜਗਜੀਤਪੁਰਾ ਨੂੰ ਵੀ ਨਾਮਜ਼ਦ ਕੀਤਾ ਗਿਆ। ਜਸਵੀਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 100 ਗ੍ਰਾਮ ਨਸ਼ੀਲਾ ਪਦਾਰਥ ਚਿੱਟਾ (ਹੈਰੋਇਨ), 2 ਮੋਬਾਇਲ ਫ਼ੋਨ ਤੇ 25000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਐੱਸ.ਪੀ. (ਡੀ) ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। – ਇੰਝ ਕਰਦੀਆਂ ਸਨ ਸਪਲਾਈ ਸਬ ਡਵੀਜ਼ਨ ਤਪਾ ਮੰਡੀ ਦੇ ਡੀਐੱਸਪੀ ਗੁਰਬਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਕੌਰ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸਦਾ ਲੜਕਾ ਮਨਜਿੰਦਰ ਸਿੰਘ ਉਰਫ ਮੁੰਦਰੀ ਨਸੀਲਾ ਪਦਾਰਥ ਚਿੱਟਾ (ਹੈਰੋਇਨ) ਬਾਹਰੋਂ ਲਿਆ ਕੇ ਘਰ ਰੱਖਦਾ ਹੈ, ਜਿਸਨੂੰ ਜਸਵੀਰ ਕੌਰ ਤੇ ਉਸ ਦੀ ਨੂੰਹ ਸੁਖਵਿੰਦਰ ਕੌਰ ਉਰਫ ਸੋਨੀ ਉਰਫ ਮਨਪ੍ਰੀਤ ਕੌਰ ਇੱਕ ਬਿੱਟ 500 ਰੁਪਏ ਵਿੱਚ, ਅੱਧਾ ਗਰਾਮ ਦਾ 1800 ਰੁਪਏ, ਇੱਕ ਗਰਾਮ ਦਾ 4000 ਰੁਪਏ ਦੇ ਹਿਸਾਬ ਨਾਲ ਕਾਲੀ ਪੰਨੀ ਵਿੱਚ ਬੰਨ੍ਹ ਕੇ ਵੇਚਦੀਆਂ ਸਨ। Post navigation Previous Post 17 ਮਈ ਨੂੰ ਪੂਰੇ ਬਰਨਾਲਾ ਸ਼ਹਿਰ ਦੀ ਬਿਜਲੀ ਸਪਲਾਈ ਰਹੇਗੀ ਬੰਦNext Postਡੇਂਗੂ ਤੋਂ ਬਚਾਅ ਲਈ ਸਮਾਜ ’ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ : ਸਿਵਲ ਸਰਜਨ