Posted inਬਰਨਾਲਾ ਸੜਕ ਦੇ ਦੋਨੇ ਪਾਸੇ ਨਜਾਇਜ਼ ਕਬਜ਼ੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ, ਜੌਆਂ ਦਾ ਭਰਿਆ ਟਰਾਲਾ ਦੂਜੇ ਟਰਾਲੇ ਨਾਲ ਟਕਰਾਇਆ Posted by overwhelmpharma@yahoo.co.in May 17, 2025 ਤਪਾ ਮੰਡੀ, 17 ਮਈ (ਰਵਿੰਦਰ ਸ਼ਰਮਾ) : ਬੀਤੀ ਰਾਤ ਸ਼ਾਂਤੀ ਹਾਲ ਨਜ਼ਦੀਕ ਜੌਆਂ ਦਾ ਭਰਿਆ ਇੱਕ ਘੋੜਾ ਟਰਾਲਾ ਸੜਕ ਤੇ ਬਾਹਰ ਸਾਈਡ ਤੇ ਖੜੇ ਇੱਕ ਘੋੜੇ ਟਰਾਲੇ ਨਾਲ ਟਕਰਾ ਗਿਆ, ਜਿਸ ਕਾਰਨ ਘੋੜੇ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਘੋੜਾ ਟਰਾਲਾ ਚਾਲਕ ਜੋ ਗੰਗਾਨਗਰ ਤੋਂ ਟਰਾਲੇ ‘ਚ ਜਿਓਂ ਭਰ ਕੇ ਵਾਇਆ ਤਪਾ ਹੁੰਦਾ ਹੋਇਆ ਜੰਮੂ ਜਾ ਰਿਹਾ ਸੀ, ਜਦੋਂ ਉਹ ਤਪਾ ਦੇ ਸ਼ਾਂਤੀ ਹਾਲ ਨਜ਼ਦੀਕ ਪੁੱਜਾ ਤਾਂ ਅਚਾਨਕ ਘੋੜੇ ਟਰਾਲੇ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਹ ਬੇਕਾਬੂ ਹੋ ਕਿ ਪਹਿਲਾਂ ਤੋਂ ਸੜਕ ਤੇ ਖੜੇ ਇੱਕ ਹੋਰ ਘੋੜੇ ਟਰਾਲੇ ਜੋ ਸੀਮੇਂਟ ਦਾ ਭਰਿਆ ਹੋਇਆ ਸੀ ਦੇ ਪਿਛਲੇ ਪਾਸੇ ਜਾ ਟਕਰਾਇਆ। ਜਦਕਿ ਚਾਲਕ ਦਾ ਬਚਾਅ ਰਿਹਾ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਸਹਾਇਕ ਥਾਣੇਦਾਰ ਬਲਜੀਤ ਸਿੰਘ ਮੌਕੇ ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਇਸ ਘਟਨਾ ਤੋਂ ਬਾਅਦ ਸੜਕ ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਨਜ਼ਦੀਕੀ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਜਦ ਇਸ ਸਬੰਧੀ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਨਾਂ ਕੁਝ ਕੁ ਦਿਨ ਪਹਿਲਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਐਸ.ਡੀ.ਐਮ ਤਪਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਸੀ, ਪਰੰਤੂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ, ਜਦ ਕਿ ਇਸ ਸੜਕ ਉੱਪਰ ਕੁਹਣੀ ਮੋੜ ਪੈਂਦਾ ਹੈ। ਉਹਨਾਂ ਕਿਹਾ ਕਿ ਅਗਰ ਇਹ ਹਾਦਸਾ ਦਿਨ ਖੜੇ ਵਾਪਰ ਜਾਂਦਾ ਤਾਂ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ‘ਚ ਜਾ ਸਕਦੀਆਂ ਸਨ। ਪਿਛਲੇ ਦਿਨੀ ਦਿਨ ਚੜਦੇ ਹੀ ਇੱਕ ਮਜ਼ਦੂਰ ਟਰੱਕ ਨੇ ਕੁਚਲ ਦਿੱਤਾ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਪੂਰਜੋਰ ਮੰਗ ਕਰਦਿਆਂ ਕਿਹਾ ਕਿ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਤਾਂ ਜੋ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਹਿ ਸਕੇ। Post navigation Previous Post ਨਕਲੀ ਪੁਲਿਸ ਮੁਲਾਜਮ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂNext Post10ਵੀਂ ਜਮਾਤ ਦੇ ਨਤੀਜ਼ਿਆਂ ’ਚ ਇੰਨ੍ਹਾਂ 4 ਵਿਦਿਆਰਥੀਆਂ ਨੇ ਚਮਕਾਇਆ ਜ਼ਿਲ੍ਹਾ ਬਰਨਾਲਾ ਦਾ ਨਾਮ