Posted inਬਰਨਾਲਾ 10ਵੀਂ ਜਮਾਤ ਦੇ ਨਤੀਜ਼ਿਆਂ ’ਚ ਇੰਨ੍ਹਾਂ 4 ਵਿਦਿਆਰਥੀਆਂ ਨੇ ਚਮਕਾਇਆ ਜ਼ਿਲ੍ਹਾ ਬਰਨਾਲਾ ਦਾ ਨਾਮ Posted by overwhelmpharma@yahoo.co.in May 17, 2025 ਬਰਨਾਲਾ, 17 ਮਈ (ਰਵਿੰਦਰ ਸ਼ਰਮਾ) : ਸਿੱਖਿਆ ਵਿਭਾਗ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ 4 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ‘ਚ ਮੋਹਰੀ ਬਣਾਉਣ ਦੀ ਦਿਸ਼ਾ ‘ਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਓਨ੍ਹਾਂ ਕਿਹਾ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਬਰਨਾਲਾ ਦੇ 4 ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਲਾਲਾ ਜਗਨਨਾਥ ਬਾਂਸਲ ਸਰਵਹਿਤਕਾਰੀ ਹਾਈ ਸਕੂਲ ਧਨੌਲਾ ਦੇ ਵਿਦਿਆਰਥੀ ਅਮਨਿੰਦਰ ਸਿੰਘ ਪੁੱਤਰ ਸ਼੍ਰੀ ਤਲਵਿੰਦਰ ਸਿੰਘ ਨੇ 650 ਅੰਕਾਂ ਵਿਚੋਂ 632 ਨੰਬਰ ਪ੍ਰਾਪਤ ਕਰਕੇ ਸੂਬੇ ਭਰ ਵਿੱਚ 18ਵਾਂ ਸਥਾਨ, ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸ਼੍ਰੀ ਜਗਸੀਰ ਸਿੰਘ ਨੇ 629 ਨੰਬਰ ਲੈਕੇ 21ਵਾਂ ਸਥਾਨ, ਸਰਵਿਤਕਾਰੀ ਵਿੱਦਿਆ ਮੰਦਰ ਬਰਨਾਲਾ ਦੇ ਵਿਦਿਆਰਥੀ ਇਸ਼ਾਨ ਸਿੰਗਲਾ ਪੁੱਤਰ ਸ਼੍ਰੀ ਵਿਜੇ ਕੁਮਾਰ ਨੇ 629 ਨੰਬਰ ਲੈ ਕੇ 21ਵਾਂ, ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਵਿਦਿਆਰਥਣ ਕਮਲਦੀਪ ਕੌਰ ਪੁੱਤਰੀ ਸ਼੍ਰੀ ਗੁਰਦੀਪ ਸਿੰਘ ਨੇ 628 ਨੰਬਰ ਲੈ ਕੇ 22ਵਾਂ ਸਥਾਨ ਹਾਸਿਲ ਕੀਤਾ। ਡੀਈਓ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ, ਇਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਬਰਜਿੰਦਰ ਪਾਲ ਸਿੰਘ, ਡੀਈਓ (ਐਲੀਮੈਂਟਰੀ) ਮੈਡਮ ਨੀਰਜਾ, ਬਲਾਕ ਨੋਡਲ ਅਫਸਰ ਸੁਰੇਸ਼ਟਾ ਸ਼ਰਮਾ, ਡੀਆਰਸੀ ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਰ ਰਹੇ। Post navigation Previous Post ਸੜਕ ਦੇ ਦੋਨੇ ਪਾਸੇ ਨਜਾਇਜ਼ ਕਬਜ਼ੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ, ਜੌਆਂ ਦਾ ਭਰਿਆ ਟਰਾਲਾ ਦੂਜੇ ਟਰਾਲੇ ਨਾਲ ਟਕਰਾਇਆNext Postਹੁਣ ਰੂੜੇਕੇ ਦੇ ਮੈਡੀਕਲ ਸਟੋਰ ’ਤੇ ਪਾਈ ਗਈ ਨਿਯਮਾਂ ਦੀ ਉਲੰਘਣਾ, ਹੋਵੇਗੀ ਕਾਰਵਾਈ