Posted inਸਿਹਤ ਬਰਨਾਲਾ ਹਰੇਕ 4 ਵਿੱਚੋਂ 1 ਵਿਅਕਤੀ ਹਾਈਪਰਟੈਂਨਸ਼ਨ ਭਾਵ ਬਲੱਡ ਪ੍ਰੈਸ਼ਰ ਦਾ ਮਰੀਜ : ਡਾ. ਗੁਰਤੇਜਿੰਦਰ ਕੌਰ Posted by overwhelmpharma@yahoo.co.in May 17, 2025 ਮਹਿਲ ਕਲਾਂ, ਬਰਨਾਲਾ, 17 ਮਈ (ਰਵਿੰਦਰ ਸ਼ਰਮਾ) : ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਐਚ.ਸੀ ਮਹਿਲ ਕਲਾਂ ਦੇ ਐਸ.ਐਮ.ਓ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਪਿੰਡਾਂ ਵਿਖੇ ਅੱਜ ਵਿਸ਼ਵ ਹਾਈਪਰਟੈਂਨਸ਼ਨ ਦਿਵਸ ਤਹਿਤ ਜਾਗਰੁਕਤਾ ਕੈਂਪ ਲਗਾਏ ਗਏ। ਇਸ ਮੌਕੇ ’ਤੇ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਦੇਸ਼ ਵਿਚ ਹਰੇਕ 4 ਵਿੱਚੋਂ 1 ਵਿਅਕਤੀ ਹਾਈਪਰਟੈਂਨਸ਼ਨ ਭਾਵ ਬਲੱਡ ਪ੍ਰੈਸ਼ਰ ਦਾ ਮਰੀਜ ਹੈ। ਦੇਸ਼ ਵਿਚ ਕੁੱਲ ਮੌਤਾਂ ਵਿਚੋਂ ਲਗਭਗ 63% ਗੈਰ-ਸੰਚਾਰੀ ਰੋਗਾਂ ਨਾਲ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਹਾਈਪਰਟੇਂਸ਼ਨ ਮੁਖ ਹੈ। ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਦਸਿਆ ਕਿ ਹਾਈਪਰਟੈਨਸ਼ਨ ਦਿਵਸ ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਵਿਸ਼ਵ ਹਾਈਪਰਟੈਂਨਸ਼ਨ ਲੀਗ ਨੇ 14 ਮਈ 2005 ਨੂੰ ਕੀਤੀ ਪਰ ਅਗਲੇ ਸਾਲ 2006 ਤੋਂ ਹਰ ਸਾਲ 17 ਮਈ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ। ਉਹਨਾਂ ਨੇ ਦਸਿਆ ਕਿ ਇਹ ਦਿਨ “ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤਕ ਜੀਓ” ਦੀ ਥੀਮ ਨਾਲ ਮਨਾਇਆ ਜਾ ਰਿਹਾ ਹੈ। ਬਲਾਕ ਦੇ ਸਮੂਹ ਸਿਹਤ ਕੇਂਦਰਾਂ ‘ਤੇ ਸਿਹਤ ਕਰਮੀਆਂ ਵਲੋਂ ਇਹ ਦਿਨ ਮਨਾਇਆ ਗਿਆ ਅਤੇ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਬਾਰੇ ਜਾਗਰੂਕ ਕਰਨ ਦੇ ਨਾਲ -ਨਾਲ ਜਾਂਚ ਵੀ ਕੀਤੀ ਗਈ। ਇਸ ਮੌਕੇ ਸੀ ਐਚ ਓ ਸੁਖਦੀਪ ਕੌਰ ਨੇ ਦਸਿਆ ਕਿ ਸਾਨੂੰ ਬੀ.ਪੀ ਨਿਯਮਿਤ ਤੌਰ ‘ਤੇ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ। ਮਿੱਠੀਆਂ, ਤਲੀਆਂ ਚੀਜਾਂ, ਸਿਗਰਟ, ਸ਼ਰਾਬ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ। ਬੀ.ਪੀ ਘੱਟ ਕਰਨ ਲਈ ਆਪਣਾ ਭਾਰ ਘਟਾਉਣਾ ਚਾਹੀਦਾ ਹੈ ਤੇ ਲੂਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਬੀ.ਪੀ ਵੱਧਣ ਦੀ ਦਵਾਈ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰਨੀ ਅਤੇ ਬਦਲਣੀ ਚਾਹੀਦੀ ਹੈ। ਸਿਹਤਮੰਦ ਜਿੰਦਗੀ ਬਣਾਈ ਰੱਖਣ ਲਈ ਕਸਰਤ ਤੇ ਸੰਤੁਲਿਤ ਖੁਰਾਕ ਜ਼ਰੂਰੀ ਹੈ। ਇਸ ਮੌਕੇ ਫਾਰਮੇਸੀ ਅਫਸਰ ਮੀਨਾ ਰਾਨੀ, ਐਲ ਐਚ ਵੀ ਬਲਵਿੰਦਰ ਕੌਰ, ਏ ਐਨ ਐਮ ਵਿਨੋਦ ਰਾਨੀ, ਜਸਵੀਰ ਕੌਰ, ਰੇਡੀਓ ਗਾ੍ਫਰ ਸਿੰਪਲ ਸਿੰਘ, ਆਸ਼ਾ ਫੈਸਿਲਿਟੇਟਰ, ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ। Post navigation Previous Post ਸਿਹਤ ਵਿਭਾਗ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆNext Postਖੇਤਾਂ ਵਿੱਚ ਲੱਗੀ ਅੱਗ ਨਾਲ ਅਮਰੂਦਾਂ ਦਾ ਬਾਗ਼ ਨੁਕਸਾਨਿਆ