Posted inਸੰਗਰੂਰ ਖੇਤਾਂ ਵਿੱਚ ਲੱਗੀ ਅੱਗ ਨਾਲ ਅਮਰੂਦਾਂ ਦਾ ਬਾਗ਼ ਨੁਕਸਾਨਿਆ Posted by overwhelmpharma@yahoo.co.in May 17, 2025 – ਬਾਗ਼ ਮਾਲਿਕ ਦੇ ਦੋਸ਼ਾਂ ਨੂੰ ਗੁਆਂਢੀ ਕਿਸਾਨ ਨੇ ਨਕਾਰਿਆ ਸੰਗਰੂਰ, 17 ਮਈ (ਰਵਿੰਦਰ ਸ਼ਰਮਾ) : ਨੇੜਲੇ ਪਿੰਡ ਭੋਜੋਵਾਲੀ ਵਿਖੇ ਇੱਕ ਅਮਰੂਦਾਂ ਦੇ ਬਾਗ਼ ਦਾ ਖੇਤਾਂ ਵਿੱਚ ਲੱਗੀ ਅੱਗ ਕਾਰਨ ਨੁਕਸਾਨ ਹੋਣ ਦੀ ਖ਼ਬਰ ਹੈ ਤੇ ਇਸ ਬਾਰੇ ਬਾਗ਼ ਦੇ ਮਾਲਿਕ ਨੇ ਖੇਤ ਦੇ ਗਵਾਂਢੀ ਤੇ ਇਹ ਨੁਕਸਾਨ ਕਰਨ ਦੇ ਦੋਸ਼ ਲਾਏ ਹਨ ਜਦਕਿ ਗਵਾਂਢੀ ਕਿਸਾਨ ਨੇ ਇਹਨਾਂ ਸਭ ਦੋਸਾਂ ਨੂੰ ਨਕਾਰਿਆ ਹੈ, ਇਸ ਬਾਰੇ ਪਿੰਡ ਭੋਜੋਵਾਲੀ ਨਿਵਾਸੀ ਪਾਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਚਾਰ ਸਾਲ ਪਹਿਲਾਂ ਅਮਰੂਦਾਂ ਦਾ ਬਾਗ ਲਗਾਇਆ ਜੋ ਹੁਣ ਫਲ ਦੇਣ ਵਾਲਾ ਹੋਇਆ ਸੀ। ਉਹਨਾਂ ਦੱਸਿਆ ਕਿ 14 ਮਈ ਨੂੰ ਖੇਤ ਦੇ ਗੁਆਂਢੀ ਨੇ ਅਣਗਹਿਲੀ ਕਰਦਿਆਂ ਤੇਜ ਹਵਾ ਵਿਚ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਸਾਡੇ ਅਮਰੂਦਾਂ ਦੇ ਬਾਗ ਵਿੱਚ ਅੱਗ ਜਾ ਵੜੀ। ਅੱਗ ਨੇ ਸਾਡੇ ਬਾਗ ਵਿੱਚ ਅਮਰੂਦਾਂ ਦੇ ਤਕਰੀਬਨ 30 ਬੂਟੇ ਬਿਲਕੁਲ ਹੀ ਖਤਮ ਕਰ ਦਿੱਤੇ ਅਤੇ 50 ਤੋਂ ਜਿਆਦਾ ਬੂਟੇ ਅੱਧ ਤੋਂ ਜਿਆਦਾ ਝੁਲਸੇ ਗਏ। ਉਹਨਾਂ ਕਿਹਾ ਕਿ ਅੱਗ ਨਾਲ ਸਾਡੇ ਬਾਗ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀ ਅਣਗਹਿਲੀ ਕਰਨ ਵਾਲੇ ਕਿਸਾਨ ਤੇ ਸਖਤ ਕਾਰਵਾਈ ਹੋਵੇ ਅਤੇ ਇਸ ਕਿਸਾਨ ਤੋਂ ਮੇਰੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਇੱਕ ਪਾਸੇ ਕਿਸਾਨ ਵਿਭਾਗ ਤੋਂ ਪਿਛਲੇ ਕਈ ਸਾਲਾਂ ਤੋਂ ਅੱਗ ਨਾ ਲਾਉਣ ਦਾ ਦਾਅਵਾ ਕਰਦੇ ਹੋਏ ਸਨਮਾਨ ਪ੍ਰਾਪਤ ਕਰਦਾ ਹੈ ਤੇ ਦੂਜੇ ਪਾਸੇ ਸ਼ਰੇਆਮ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੋਇਆ ਸ਼ਰੇਆਮ ਅੱਗ ਲਗਾਉਂਦਾ ਹੈ ਜਿਸ ਨਾਲ ਉਸਨੇ ਸਾਡਾ ਵੱਡਾ ਨੁਕਸਾਨ ਕੀਤਾ ਹੈ। ਇਸ ਸਬੰਧੀ ਦੋਸ਼ੀ ਕਿਸਾਨ ਦੇ ਨਾਲ ਲੱਗਦੇ ਖੇਤ ਦੇ ਮਾਲਕ ਭੀਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਗ ਪਿੱਛੋਂ ਨਹੀਂ ਆਈ ਅੱਗ ਇਹਨਾਂ ਦੇ ਖੇਤ ਦੇ ਵਿੱਚੋਂ ਹੀ ਬਾਗ ਵਿੱਚ ਗਈ ਹੈ। ਇਸ ਅੱਗ ਲੱਗਣ ਦੇ ਕਾਰਨਾਂ ਬਾਰੇ ਅਤੇ ਪਲਵਿੰਦਰ ਸਿੰਘ ਵੱਲੋਂ ਲਗਾਏ ਦੋਸਾਂ ਸਬੰਧੀ ਪੱਖ ਜਾਨਣ ਲਈ ਜਦੋਂ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਅੱਗ ਨਹੀਂ ਲਗਾਈ ਇਹ ਅੱਗ ਪਿੱਛੋਂ ਆਈ ਹੈ ਤੇ ਹਵਾ ਤੇਜ਼ ਹੋਣ ਕਾਰਨ ਸਾਡੇ ਖੇਤ ਵਿੱਚ ਦੀ ਜਾ ਕੇ ਬਾਗ ਵਿੱਚ ਅੱਗ ਜਾ ਬੜੀ ਜਿਸ ਕਾਰਨ ਬੂਟੇ ਨੁਕਸਾਨੇ ਗਏ। Post navigation Previous Post ਹਰੇਕ 4 ਵਿੱਚੋਂ 1 ਵਿਅਕਤੀ ਹਾਈਪਰਟੈਂਨਸ਼ਨ ਭਾਵ ਬਲੱਡ ਪ੍ਰੈਸ਼ਰ ਦਾ ਮਰੀਜ : ਡਾ. ਗੁਰਤੇਜਿੰਦਰ ਕੌਰNext Post21 ਮਈ ਨੂੰ ਬਰਨਾਲਾ ਵਿੱਚ ਲਗਾਇਆ ਜਾਵੇਗਾ ਈ-ਨੈਮ ਸਕੀਮ ਸਬੰਧੀ ਜਾਗਰੂਕਤਾ ਕੈਂਪ