Posted inਬਰਨਾਲਾ 21 ਮਈ ਨੂੰ ਬਰਨਾਲਾ ਵਿੱਚ ਲਗਾਇਆ ਜਾਵੇਗਾ ਈ-ਨੈਮ ਸਕੀਮ ਸਬੰਧੀ ਜਾਗਰੂਕਤਾ ਕੈਂਪ Posted by overwhelmpharma@yahoo.co.in May 17, 2025 ਬਰਨਾਲਾ, 17 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਮੋਹਾਲੀ ਵੱਲੋਂ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਨੂੰ ਫਸਲਾਂ ਦੀ ਆਨਲਾਈਨ ਵਿਕਰੀ ਤੇ ਭਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਲੈਕਟ੍ਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ (ਈ-ਨੈਮ) ਸਕੀਮ ਅਮਲ ਵਿੱਚ ਲਿਆਂਦੀ ਗਈ ਹੈ, ਜਿਸ ਸਬੰਧੀ ਮੰਡੀ ਬੋਰਡ ਵੱਲੋਂ ਬਕਾਇਦਾ ਤੌਰ ‘ਤੇ ਜਾਗਰੂਕਤਾ-ਕਮ-ਟ੍ਰੇਨਿੰਗ ਪ੍ਰੋਗਰਾਮ (ਆਨਲਾਈਨ) ਕੈਂਪ ਲਗਾ ਕੇ ਸਬੰਧਤ ਮਾਰਕਿਟ ਕਮੇਟੀ ਦੇ ਅਧਿਕਾਰੀ/ਕਰਮਚਾਰੀ, ਜਨ ਪ੍ਰਤੀਨਿਧੀ, ਕਿਸਾਨ, ਐਫ.ਪੀ.ਓਜ, ਟ੍ਰੇਡਰਜ਼, ਵੈਂਡਰਜ਼, ਕਮਿਸ਼ਨ ਏਜੰਟ ਆਦਿ ਨੂੰ ਆਨਲਾਈਨ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਕੈਂਪਾ ਲਈ ਮੰਡੀ ਬੋਰਡ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਮਾਰਕਿਟ ਕਮੇਟੀਆਂ ਲਈ ਸਮਾਂ-ਸਾਰਨੀ ਜਾਰੀ ਕਰ ਦਿੱਤੀ ਗਈ ਹੈ, ਜਿਸ ਤਹਿਤ 4 ਪੜ੍ਹਾਵਾਂ ‘ਚ ਸਿਖਲਾਈ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਦੀ ਸਹੂਲਤ ਲਈ ਈ-ਨੈਮ ਸਕੀਮ (ਐਪ) ਸ਼ੁਰੂ ਕੀਤੀ ਗਈ ਹੈ, ਜਿਸ ਸਬੰਧੀ ਜ਼ਿਲ੍ਹਾ ਬਰਨਾਲਾ ਅਧੀਨ ਮਾਰਕਿਟ ਕਮੇਟੀਆਂ ਬਰਨਾਲਾ ਅਤੇ ਤਪਾ ‘ਚ ਪੜ੍ਹਾਅ ਅਨੁਸਾਰ ਲਗਾਏ ਜਾ ਰਹੇ ਕੈਂਪਾਂ ਵਿੱਚ ਪੰਜਾਬ ਰਾਜ ਦੇ ਈ-ਨੈਮ ਸਟੇਟ ਕੋਆਰਡੀਨੇਟਰ ਹਰਕੀਤ ਸਿੰਘ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆਂ ਕਿ ਪਹਿਲੇ ਪੜਾਅ ਤਹਿਤ 21 ਮਈ 2025 (ਮ.ਕ. ਬਰਨਾਲਾ), ਦੂਜੇ ਪੜਾਅ ਤਹਿਤ 29 ਮਈ 2025 (ਮ.ਕ. ਤਪਾ), ਤੀਜੇ ਪੜਾਅ ਤਹਿਤ 19 ਜੂਨ, 2025 (ਮ.ਕ. ਬਰਨਾਲਾ) ਅਤੇ ਚੌਥੇ ਪੜ੍ਹਾਅ ਤਹਿਤ 27 ਜੂਨ 2025 (ਮ.ਕ. ਤਪਾ) ਨੂੰ ਮਾਰਕਿਟ ਕਮੇਟੀ ਬਰਨਾਲਾ ਅਤੇ ਤਪਾ ਵਿਖੇ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਹੁਣ ਕਿਸਾਨ ਈ-ਨੈਮ ਰਾਹੀਂ ਆਪਣੀ ਫਸਲ ਵੇਚ ਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਨ। ਇਸ ਮੌਕੇ ਕੁਲਵਿੰਦਰ ਸਿੰਘ ਭੁੱਲਰ (ਸਕੱਤਰ ਮਾਰਕਿਟ ਕਮੇਟੀ ਬਰਨਾਲਾ), ਹਰਦੀਪ ਸਿੰਘ (ਸਕੱਤਰ ਮਾਰਕਿਟ ਕਮੇਟੀ ਤਪਾ), ਕਰਨ ਮਹਿਤਾ (ਸੀਨੀਅਰ ਸਹਾਇਕ), ਦਫਤਰ ਜਿਲ੍ਹਾ ਮੰਡੀ ਅਫਸਰ, ਬਰਨਾਲਾ, ਰਾਜਕੁਮਾਰ (ਮੰਡੀ ਸੁਪਰਵਾਈਜਰ), ਮ. ਕਮੇਟੀ ਬਰਨਾਲਾ ਅਤੇ ਜਗਸੀਰ ਸਿੰਘ (ਆਕਸ਼ਨ ਰਿਕਾਰਡਰ) ਵੀ ਹਾਜ਼ਰ ਸਨ। Post navigation Previous Post ਖੇਤਾਂ ਵਿੱਚ ਲੱਗੀ ਅੱਗ ਨਾਲ ਅਮਰੂਦਾਂ ਦਾ ਬਾਗ਼ ਨੁਕਸਾਨਿਆNext Postਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਬਰਨਾਲਾ ਵਿਚ ਨਸ਼ਾ ਮੁਕਤੀ ਯਾਤਰਾ ਪਿੰਡ ਉੱਪਲੀ ਅਤੇ ਦਾਨਗੜ੍ਹ ਪੁੱਜੀ