Posted inਸੰਗਰੂਰ ਪਿੰਡ ਚੀਮਾ ਵਿਖੇ ਪਰਿਵਾਰਕ ਝਗੜੇ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ Posted by overwhelmpharma@yahoo.co.in May 18, 2025 ਸੰਗਰੂਰ, 18 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਸੰਗਰੂਰ ਵਿਖੇ ਇੱਕ ਪਰਿਵਾਰਕ ਝਗੜੇ ਨੇ ਦੁਖਦਾਈ ਮੋੜ ਲੈ ਲਿਆ। ਪਿੰਡ ਚੀਮਾ ਦੇ ਰਹਿਣ ਵਾਲੇ ਮੰਗਤ ਸਿੰਘ ਨੇ ਰੁੱਖ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਨਛੱਤਰ ਸਿੰਘ ਅਨੁਸਾਰ, ਉਨ੍ਹਾਂ ਦੇ ਬੇਟੇ ਮੰਗਤ ਸਿੰਘ ਦਾ ਵਿਆਹ 15 ਸਾਲ ਪਹਿਲਾਂ ਮਨਜੀਤ ਕੌਰ ਨਾਲ ਹੋਇਆ ਸੀ। ਜਿੰਨ੍ਹਾਂ ਦੇ ਦੋ ਬੱਚੇ ਵੀ ਹਨ। ਪਿਛਲੇ 4-5 ਮਹੀਨਿਆਂ ਤੋਂ ਮਨਜੀਤ ਕੌਰ ਘਰ ਛੱਡ ਕੇ ਵੱਖ ਰਹਿ ਰਹੀ ਸੀ। ਮੰਗਤ ਸਿੰਘ ਉਸਨੂੰ ਵਾਰ-ਵਾਰ ਵਾਪਸ ਘਰ ਆਉਣ ਲਈ ਕਹਿੰਦਾ ਸੀ। ਮਨਜੀਤ ਕੌਰ ਨਾ ਸਿਰਫ਼ ਘਰ ਵਾਪਸ ਆਉਣ ਤੋਂ ਇਨਕਾਰ ਕਰਦੀ ਸੀ, ਸਗੋਂ ਆਪਣੇ ਪਤੀ ਨਾਲ ਅਕਸਰ ਝਗੜਾ ਵੀ ਕਰਦੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਮੰਗਤ ਸਿੰਘ ਦੇਰ ਸ਼ਾਮ ਆਪਣੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰੋਂ ਬਾਹਰ ਨਿਕਲਿਆ ਅਤੇ ਸੜਕ ਦੇ ਕਿਨਾਰੇ ਇੱਕ ਰੁੱਖ ਨਾਲ ਫਾਹਾ ਲੈ ਲਿਆ। ਪੁਲਿਸ ਨੇ ਮਨਜੀਤ ਕੌਰ ਖਿਲਾਫ ਪਤੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾਂ ਚੀਮਾ ਦੀ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। Post navigation Previous Post ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਡੇਂਗੂ ਅਤੇ ਵਿਸ਼ਵ ਹਾਈਪਰਟੈਂਨਸਨ ਦਿਵਸNext Postਪਾਕਿਸਤਾਨ ਲਈ ਜਾਸੂਸੀ : ਲਗਜ਼ਰੀ ਜੀਵਨ ਸ਼ੈਲੀ ਦੀ ਸ਼ੌਕੀਨ ਯੂਟਿਊਬਰ ਜਯੋਤੀ ਮਲਹੋਤਰਾ 3 ਵਾਰ ਜਾ ਚੁੱਕੀ ਹੈ ਪਾਕਿ