Posted inਨਵੀਂ ਦਿੱਲੀ 62,107,200,000 ਰੁਪਏ ਦਾ ਕਰ ’ਤਾ ਗ਼ਬਨ ! ਯੂਕੋ ਬੈਂਕ ਦਾ CMD ਗ੍ਰਿਫ਼ਤਾਰ Posted by overwhelmpharma@yahoo.co.in May 20, 2025 ਨਵੀਂ ਦਿੱਲੀ, 20 ਮਈ (ਰਵਿੰਦਰ ਸ਼ਰਮਾ) : ਈ.ਡੀ ਨੇ ਯੂਕੋ ਬੈਂਕ ਦੇ ਸਾਬਕਾ ਸੀ.ਐਮ.ਡੀ ਸੁਬੋਧ ਕੁਮਾਰ ਗੋਇਲ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਈਡੀ ਬੈਂਕ ਧੋਖਾਧੜੀ ਮਾਮਲੇ ਵਿੱਚ ਕੌਨਕਾਸਟ ਸਟੀਲ ਐਂਡ ਪਾਵਰ ਲਿਮਟਿਡ (ਸੀ.ਐਸ.ਪੀ.ਐਲ) ਅਤੇ ਹੋਰਾਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਈ.ਡੀ ਨੇ ਗੋਇਲ ਨੂੰ 16 ਮਈ ਦੇ ਦਿਨ ਦਿੱਲੀ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੂੰ 17 ਮਈ ਨੂੰ ਕੋਲਕਾਤਾ ਦੀ ਵਿਸ਼ੇਸ਼ ਪੀ.ਐਮ.ਐਲ.ਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿੱਥੇ ਉਸਨੂੰ 21 ਮਈ ਤੱਕ ਈ.ਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਇਹ ਮਾਮਲਾ ਸੀ.ਐਸ.ਪੀ.ਐਲ ਨੂੰ ਕਰਜ਼ਾ ਜਾਰੀ ਕਰਨ ਅਤੇ 6,210.72 ਕਰੋੜ ਰੁਪਏ ਦੇ ਗਬਨ ਨਾਲ ਸਬੰਧਤ ਹੈ। ਸੀ.ਬੀ.ਆਈ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰ ਲਈ ਹੈ। ਇੱਕ ਬਿਆਨ ਵਿੱਚ, ਈਡੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਬੋਧ ਕੁਮਾਰ ਗੋਇਲ ਦੇ ਕਾਰਜਕਾਲ ਦੌਰਾਨ, ਯੂਕੋ ਬੈਂਕ ਨੇ ਸੀ.ਐਸ.ਪੀ.ਐਲ ਨੂੰ ਵੱਡੇ ਕਰਜ਼ੇ ਮਨਜ਼ੂਰ ਕੀਤੇ ਸਨ। ਬਦਲੇ ਵਿੱਚ, ਸੁਬੋਧ ਕੁਮਾਰ ਗੋਇਲ ਨੂੰ ਇੱਕ ਵੱਡੀ ਰਿਸ਼ਵਤ ਦਿੱਤੀ ਗਈ। ਗੋਇਲ ਨੂੰ ਨਕਦੀ, ਜਾਇਦਾਦਾਂ, ਲਗਜ਼ਰੀ ਸਮਾਨ, ਹੋਟਲ ਬੁਕਿੰਗ ਆਦਿ ਦੇ ਰੂਪ ਵਿੱਚ ਰਿਸ਼ਵਤ ਦਿੱਤੀ ਗਈ ਸੀ। ਇਹ ਕੰਮ ਕਈ ਸ਼ੈੱਲ ਕੰਪਨੀਆਂ ਰਾਹੀਂ ਕੀਤਾ ਗਿਆ ਸੀ। – ਘਪਲਾ ਕਿਵੇਂ ਹੋਇਆ ? ਇਹਨਾਂ ਵਿੱਚੋਂ ਬਹੁਤ ਸਾਰੀਆਂ ਸ਼ੈੱਲ ਕੰਪਨੀਆਂ ਦੀ ਪਛਾਣ ਕੀਤੀ ਗਈ ਹੈ। ਉਹ ਸਿੱਧੇ ਤੌਰ ‘ਤੇ ਗੋਇਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਸੀ। ਈਡੀ ਨੇ ਕਿਹਾ ਕਿ ਗੋਇਲ ਨੂੰ ਮਿਲਿਆ ਪੈਸਾ ਸੀਐਸਪੀਐਲ ਨਾਲ ਸਬੰਧਤ ਸੀ। ਇਸ ਸਬੰਧ ਵਿੱਚ, 22 ਅਪ੍ਰੈਲ ਨੂੰ ਗੋਇਲ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ ਜਿਸ ਵਿੱਚ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਸਨ। ਸੀਐਸਪੀਐਲ ਦੀ ਜਾਂਚ ਦੌਰਾਨ, ਏਜੰਸੀ ਨੇ ਕੰਪਨੀ ਦੇ ਪ੍ਰਮੋਟਰ ਸੰਜੇ ਸੁਰੇਕਾ ਦੀ 510 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ। ਸੁਰੇਕਾ ਨੂੰ ਪਿਛਲੇ ਸਾਲ 18 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿੱਚ ਹੈ। ਈ.ਡੀ ਨੇ ਫਰਵਰੀ ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। Post navigation Previous Post ਬਰਨਾਲਾ ਵਿਖੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਅੱਧਮਰਿਆ ਕਰ ਸੁੱਟਿਆ ਰੇਲਵੇ ਲਾਈਨਾਂ ’ਤੇNext Postਲੂਅ ਤੋਂ ਬਚਣ ਲਈ ਸਿਹਤ ਵਿਭਾਗ ਦੇ ਸੁਝਾਏ ਇਹਤਿਆਤ ਵਰਤਣ ਜ਼ਿਲ੍ਹਾ ਵਾਸੀ : ਡਿਪਟੀ ਕਮਿਸ਼ਨਰ