Posted inਬਰਨਾਲਾ ਬਰਨਾਲਾ ਵਿਖੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਅੱਧਮਰਿਆ ਕਰ ਸੁੱਟਿਆ ਰੇਲਵੇ ਲਾਈਨਾਂ ’ਤੇ Posted by overwhelmpharma@yahoo.co.in May 20, 2025 ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਐਸਡੀ ਕਾਲਜ ਬਰਨਾਲਾ ਦੇ ਫਾਟਕਾਂ ਨਜ਼ਦੀਕ ਕੁਝ ਵਿਅਕਤੀ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਰੇਲਵੇ ਲਾਈਨ ’ਤੇ ਸੁੱਟ ਗਏ। ਜਖਮੀ ਨੌਜਵਾਨ ਦੀ ਪਹਿਚਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਅਜੈਬ ਸਿੰਘ ਵਾਸੀ ਇੰਦਰਾ ਕਲੋਨੀ ਹੰਡਿਆਇਆ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਦੇ ਪਿਤਾ ਅਜੈਬ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਪਿੰਡ ਦੇ ਦੋ ਨੌਜਵਾਨ ਹਰਪ੍ਰੀਤ ਨੂੰ ਆਪਣੇ ਨਾਲ ਬਰਨਾਲਾ ਵਿਖੇ ਲੈ ਗਏ ਸਨ। ਉਹ ਉਹਨੂੰ ਐਸਡੀ ਕਾਲਜ ਦੇ ਫਾਟਕਾਂ ਕੋਲ ਉਤਾਰ ਕੇ ਕਿਸੇ ਕੰਮ ਚਲੇ ਗਏ। ਉਸ ਜਗ੍ਹਾ ਖੜੇ ਹਰਪ੍ਰੀਤ ਸਿੰਘ ਦੇ ਉੱਪਰ 15-20 ਵਿਅਕਤੀਆਂ ਨੇ ਇੱਟਾਂ ਰੋੜੇ ਤੇ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਹ ਉਸਨੂੰ ਅੱਧਮਰੀ ਹਾਲਤ ਵਿੱਚ ਰੇਲਵੇ ਲਾਈਨ ’ਤੇ ਸੁੱਟ ਕੇ ਚਲੇ ਗਏ। ਆਸ ਪਾਸ ਦੇ ਲੋਕਾਂ ਨੇ ਪੁਲਿਸ ਅਤੇ ਉਹਨਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਰਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਉਹਨਾ ਅੱਗੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਇੱਕ ਲੱਤ ਤੋੜ ਦਿੱਤੀ ਗਈ ਹੈ ਅਤੇ ਸਿਰ ’ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਪਰਿਵਾਰ ’ਤੇ ਹੰਡਿਆਇਆ ਪਿੰਡ ਦੇ ਹੀ ਕੁਝ ਲੋਕਾਂ ਦੁਆਰਾ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹਨਾਂ ’ਤੇ ਪਰਚਾ ਦਰਜ ਕਰਵਾਇਆ ਗਿਆ ਸੀ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਨੇ ਹੀ ਦੁਬਾਰਾ ਉਹਨਾਂ ਦੇ ਬੇਟੇ ’ਤੇ ਇਹ ਹਮਲਾ ਕਰਵਾਇਆ ਹੈ। ਉਹਨਾਂ ਦੱਸਿਆ ਕਿ ਸਿਟੀ 2 ਦੇ ਥਾਣੇਦਾਰ ਜਗਰੂਪ ਸਿੰਘ ਦੁਆਰਾ ਜਖਮੀ ਹਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਵਾ ਲਏ ਗਏ ਹਨ। ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਹਮਲਾਵਰ ਵਿਅਕਤੀਆਂ ਦੀ ਪਹਿਚਾਨ ਕਰਕੇ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਥਾਣਾ ਸਿਟੀ 2 ਦੇ ਮੁਖੀ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Post navigation Previous Post ‘ਆਪ’ ਸਰਕਾਰ ਵਲੋਂ ਗ਼ੈਰ ਪੰਜਾਬੀਆਂ ਨੂੰ ਬੋਰਡਾਂ ਦੀ ਚੇਅਰਮੈਨੀ ਦੇਣ ’ਤੇ ਚੜ੍ਹਿਆ ਸਿਆਸੀ ਪਾਰਾNext Post62,107,200,000 ਰੁਪਏ ਦਾ ਕਰ ’ਤਾ ਗ਼ਬਨ ! ਯੂਕੋ ਬੈਂਕ ਦਾ CMD ਗ੍ਰਿਫ਼ਤਾਰ