Posted inGangster Arrest ਪੰਜਾਬ ਬਰਨਾਲਾ ਜੇਲ੍ਹਬ੍ਰੇਕਰ ਸੇਖੋਂ ਗਿਰੋਹ ਦਾ ਮੈਂਬਰ ਗੋਪੀ ਗ੍ਰਿਫ਼ਤਾਰ, ਚੰਡੀਗੜ੍ਹ ਤੋਂ ਆ ਰਿਹਾ ਸੀ ਬਰਨਾਲਾ Posted by overwhelmpharma@yahoo.co.in Feb 15, 2025 – ਗੋਪੀ ਦੀ ਪਤਨੀ ਸੁਖਮਨਪ੍ਰੀਤ ਕੌਰ, ਸਾਥੀ ਗਗਨਦੀਪ ਸਿੰਘ ਤੇ ਉਸਦੀ ਪਤਨੀ ਹਰਪ੍ਰੀਤ ਕੌਰ ਕਾਬੂ ਬਰਨਾਲਾ, 15 ਫ਼ਰਵਰੀ (ਰਵਿੰਦਰ ਸ਼ਰਮਾ) : ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਸ਼ਨਿੱਚਰਵਾਰ ਨੂੰ ਬਰਨਾਲਾ ’ਚ ਵੱਡੀ ਕਾਰਵਾਈ ਕੀਤੀ ਹੈ। ਜਿਸ ਵਲੋਂ ਧਨੌਲਾ ਪੁਲਿਸ ਦੇ ਸਹਿਯੋਗ ਨਾਲ ਗੈਂਗਸਟਰ ਗੋਪੀ ਸੇਲਬਰਾਹ ਨੂੰ ਉਸ ਦੇ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਉਸ ਦੀ ਪਤਨੀ ਸੁਖਮਨਪ੍ਰੀਤ ਕੌਰ, ਸਾਥੀ ਗਗਨਦੀਪ ਸਿੰਘ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਨੂੰ ਵੀ ਹਿਰਾਸਤ ’ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਪੀ ਸੇਲਬਰਾਹ (27) ਜੇਲਬ੍ਰੇਕਰ ਗੁਰਪ੍ਰੀਤ ਸਿੰਘ ਸੇਖੋਂ ਦੇ ਗਿਰੋਹ ਦਾ ਐਕਟਿਵ ਮੈਂਬਰ ਹੈ। ਗੋਪੀ ’ਤੇ ਇਰਾਦਾ ਏ ਕਤਲ ਸਣੇ ਕਈ ਹੋਰ ਕੇਸ ਦਰਜ ਹਨ। ਪੁਲਿਸ ਨੇ ਇਹ ਕਾਰਵਾਈ ਉਸ ਸਮੇਂ ਕੀਤੀ ਜਦੋਂ ਉਹ ਚੰਡੀਗੜ੍ਹ ਤੋਂ ਬਰਨਾਲਾ ਆ ਰਿਹਾ ਸੀ। ਬਡਬਰ ਟੋਲ ਪਲਾਜ਼ਾ ਨੇੜੇ ਪੁਲਿਸ ਨੇ ਉਸ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਗੱਡੀ ਭਜਾ ਲਈ। ਪੁਲਿਸ ਨੇ ਉਸਦਾ ਪਿੱਛਾ ਕੀਤਾ। ਇਸ ਦੌਰਾਨ ਗੋਪੀ ਕਾਰ ਨੂੰ ਧਨੌਲਾ ਕਸਬੇ ਦੇ ਰਿਹਾਇਸ਼ੀ ਖੇਤਰ ਦੀਆਂ ਤੰਗ ਗਲੀਆਂ ’ਚ ਲੈ ਗਿਆ। ਗਲੀ ਤੰਗ ਸੀ, ਜਿੱਥੋਂ ਉਸ ਨੇ ਧੱਕੇ ਨਾਲ ਗੱਡੀ ਲੰਘਾਉਣ ਦੀ ਕੋਸ਼ਿਸ਼ ਕੀਤੀ ਤੇ ਕਈ ਵਾਹਨਾਂ ਨੂੰ ਟੱਕਰ ਵੀ ਮਾਰੀ। ਜਿਸ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ। ਇਸ ਦੌਰਾਨ ਉਸ ਦੀ ਗੱਡੀ ਗਲੀ ’ਚ ਫ਼ਸ ਗਈ, ਜਿਸ ਨੂੰ ਪੁਲਿਸ ਨੇ ਸਾਥੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ। ਥਾਣਾ ਧਨੌਲਾ ਦੇ ਐੱਸ.ਐੱਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਦੇ ਨਾਲ ਫੜ੍ਹਿਆ ਗਿਆ ਗਗਨਦੀਪ ਸਿੰਘ (22) ਭਗਤਾ ਭਾਈਕਾ ਦਾ ਰਹਿਣ ਵਾਲਾ ਹੈ। ਫ਼ਿਲਹਾਲ ਪੁਲਿਸ ਨੇ ਧਨੌਲਾ ਥਾਣੇ ’ਚ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post navigation Previous Post ਕਾਇਆਕਲਪ ਪ੍ਰੋਗਰਾਮ ਵਿੱਚ ਸਬ ਡਿਵੀਜ਼ਨਲ ਹਸਪਤਾਲ ਤਪਾ ਸੂਬੇ ਭਰ ‘ਚੋਂ ਮੋਹਰੀNext Postਹਸਪਤਾਲ ’ਚ ਰਾਤ ਸਮੇਂ ਨਸ਼ਾ ਕਰਨ ਵਾਲਿਆਂ ਤੋਂ ਦੁਖੀ ਨਰਸਿੰਗ ਸਟਾਫ਼ ਨੇ ਦਿੱਤਾ ਧਰਨਾ, ਹੜ੍ਹਤਾਲ ’ਤੇ ਜਾਣ ਦੀ ਦਿੱਤੀ ਚਿਤਾਵਨੀ