Posted inਬਰਨਾਲਾ ਗੀਤਾ ਭਵਨ ਟਰੱਸਟ ਬਰਨਾਲਾ ਦੇ ਅਹੁਦੇਦਾਰ ਚੁਣੇ Posted by overwhelmpharma@yahoo.co.in May 21, 2025 ਬਰਨਾਲਾ, 21 ਮਈ (ਰਵਿੰਦਰ ਸ਼ਰਮਾ) : ਗੀਤਾ ਭਵਨ ਟਰੱਸਟ ਬਰਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਟਰੱਸਟ ਦੇ ਸਰਪ੍ਰਸਤ ਭਾਰਤ ਮੋਦੀ ਨੇ ਕੀਤੀ। ਮੀਟਿੰਗ ਵਿੱਚ ਪ੍ਰਧਾਨ ਦੇ ਅਹੁਦੇ ਲਈ ਰਾਜੇਸ਼ ਕੁਮਾਰ ਰਾਜੂ ਕਾਂਸਲ ਦਾ ਨਾਂ ਪੇਸ਼ ਕੀਤਾ ਗਿਆ। ਜਿਸ ’ਤੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਜਤਾਈ। ਜਿਸ ਤਹਿਤ ਰਾਜੇਸ਼ ਕੁਮਾਰ ਰਾਜੂ ਨੂੰ ਸਰਬਸੰਮਤੀ ਨਾਲ ਗੀਤਾ ਭਵਨ ਟਰੱਸਟ ਦਾ ਪ੍ਰਧਾਨ ਤੇ ਬਰਜਿੰਦਰ ਗੋਇਲ ਮਿੱਠਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਬਾਅਦ ਬਸੰਤ ਗੋਇਲ ਨੂੰ ਚੇਅਰਮੈਨ, ਭਾਰਤ ਮੋਦੀ ਨੂੰ ਸਰਪ੍ਰਸਤ, ਡਾ. ਨਰੇਸ਼ ਗੋਇਲ ਨੂੰ ਸੀਨੀਅਰ ਮੀਤ ਪ੍ਰਧਾਨ, ਵਿਕਾਸ ਬੰਟੀ ਨੂੰ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਨੂੰ ਖਜ਼ਾਨਚੀ ਚੁਣਿਆ ਗਿਆ। ਗੀਤਾ ਭਵਨ ਦੇ ਜਨਰਲ ਸਕੱਤਰ ਬਰਜਿੰਦਰ ਗੋਇਲ ਮਿੱਠਾ ਨੇ ਕਿਹਾ ਕਿ ਇਸ ਕਮੇਟੀ ਦੀ ਚੋਣ ਦੋ ਸਾਲਾਂ ਲਈ ਕੀਤੀ ਗਈ ਹੈ, ਇਸ ਕਾਰਜਕਾਲ ਦੌਰਾਨ ਗੀਤਾ ਭਵਨ ਦੀ ਤਰੱਕੀ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ। ਇਸ ਮੌਕੇ ਨੰਦ ਕਿਸ਼ੋਰ ਕਾਂਸਲ, ਰਾਮ ਕੁਮਾਰ ਕਾਂਸਲ, ਰਾਜੀਵ ਗੋਇਲ ਮਿੱਠਾ, ਸੁਰਿੰਦਰ ਬਿੱਟੂ, ਰਾਜੀਵ ਲੋਚਨ ਮਿੱਠਾ, ਅਨਿਲ ਮੋਦੀ, ਸਤਪਾਲ, ਵਿਨੋਦ ਸ਼ਰਮਾ ਆਦਿ ਵੀ ਹਾਜ਼ਰ ਸਨ। Post navigation Previous Post ਭਰਾ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਰ ‘ਤੀ ਭੈਣNext Postਪੁਲਿਸ ਸੁਰੱਖਿਆ ਨੂੰ ਸਟੇਟਸ ਸਿੰਬਲ ਬਣਾਉਣ ਵਾਲਿਆਂ ‘ਤੇ ਹਾਈ ਕੋਰਟ ਸਖ਼ਤ