Posted inਅਪਰਾਧ ਬਰਨਾਲਾ ਬਰਨਾਲਾ ਪੁਲਿਸ ਨੇ 24 ਘੰਟਿਆਂ ਵਿੱਚ ਦਬੋਚੇ ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ ਦੋਵੇਂ ਲੁਟੇਰੇ Posted by overwhelmpharma@yahoo.co.in May 24, 2025 ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਬੀਤੇ ਦਿਨ ਸਥਾਨਕ ਕਿਲਾ ਮੁਹੱਲਾ ਵਿੱਚ ਇੱਕ ਬਜ਼ੁਰਗ ਔਰਤ ਤੋਂ ਵਾਲੀਆਂ ਝਪਟ ਕੇ ਭੱਜਣ ਵਾਲੇ ਦੋਵੇਂ ਲੁਟੇਰਿਆਂ ਨੂੰ ਬਰਨਾਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ 1 ਬਰਨਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਡੀ.ਐੱਸ.ਪੀ. (ਡੀ) ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੀ 23 ਮਈ ਨੂੰ ਇੱਕ ਬਜ਼ੁਰਗ ਔਰਤ ਸੋਮਾਵਤੀ ਪਤਨੀ ਗਿਰਧਾਰੀ ਲਾਲ ਵਾਸੀ ਕਿਲਾ ਮੋਹੱਲਾ, ਬਰਨਾਲਾ ਰਸਤੇ ਵਿੱਚ ਜਾ ਰਹੀ ਸੀ ਕਿ ਅਚਾਨਕ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਉਸਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐੱਸ. ਵੱਲੋਂ ਐੱਸ.ਪੀ. (ਡੀ) ਅਸ਼ੋਕ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਥਾਣਾ ਸਿਟੀ-1 ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਨੇ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ, ਜਿਸ ਦੇ ਆਧਾਰ ’ਤੇ ਮੁਲਜ਼ਮ ਸੁਖਬੀਰ ਸਿੰਘ ਕਾਕਾ ਪੁੱਤਰ ਕਰਨੈਲ ਸਿੰਘ ਵਾਸੀ ਸੇਖਾ ਅਤੇ ਪਰਮਜੀਤ ਸਿੰਘ ਉਰਫ਼ ਗੱਗੂ ਪੁੱਤਰ ਸੌਦਾਗਰ ਸਿੰਘ ਵਾਸੀ ਰੰਗੀਆ, ਜ਼ਿਲ੍ਹਾ ਬਰਨਾਲਾ ਨੂੰ ਅਨਾਜ ਮੰਡੀ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ (ਪੀ.ਬੀ.-19ਟੀ-3972) ਅਤੇ ਲੁੱਟੀ ਗਈ ਸੋਨੇ ਦੀ ਵਾਲੀ ਬਰਾਮਦ ਕਰਵਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਕਾਕਾ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿੱਚ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੈ। ਇਸੇ ਤਰ੍ਹਾਂ ਮੁਲਜ਼ਮ ਪਰਮਜੀਤ ਸਿੰਘ ਉਰਫ਼ ਗੱਗੂ ਖ਼ਿਲਾਫ਼ ਥਾਣਾ ਬਧਨੀ ਕਲਾਂ ਵਿੱਚ ਇੱਕ ਮਾਮਲਾ ਦਰਜ ਹੈ। ਏ.ਐੱਸ.ਆਈ. ਗਿਆਨ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। Post navigation Previous Post ਬਰਨਾਲਾ ’ਚ ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾNext Postਬਰਨਾਲਾ ਦਾ ਇਕ ਹੋਟਲ ਬਣਿਆ ਅਯਾਸ਼ੀ ਦਾ ਅੱਡਾ, ਵਿਅਕਤੀ ਨੂੰ ਦਵਾਈ ਦੀ ਓਵਰਡੋਜ਼ ਪਈ ਮਹਿੰਗੀ..!