Posted inਬਰਨਾਲਾ ਬਰਨਾਲਾ ਦਾ ਇਕ ਹੋਟਲ ਬਣਿਆ ਅਯਾਸ਼ੀ ਦਾ ਅੱਡਾ, ਵਿਅਕਤੀ ਨੂੰ ਦਵਾਈ ਦੀ ਓਵਰਡੋਜ਼ ਪਈ ਮਹਿੰਗੀ..! Posted by overwhelmpharma@yahoo.co.in May 24, 2025 ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਸ਼ਹਿਰ ਦੇ ਧਨੌਲਾ ਰੋਡ ’ਤੇ ਸਥਿਤ ਇਕ ਹੋਟਲ ਵਿੱਚ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ, ਜਦੋਂ ਇੱਕ ਅਯਾਸ਼ ਗਰੁੱਪ ’ਚ ਸ਼ੁਮਾਰ ਵਿਅਕਤੀ ਨੇ ਸੈਕਸ ਉਤੇਜ਼ਨਾ ਵਧਾਉਣ ਵਾਲੀ ਦਵਾਈ ਦੀ ਓਵਰਡੋਜ਼ ਲੈਣ ਕਾਰਨ ਸਿਹਤ ਵਿਗੜ ਗਈ, ਜਿਸ ਕਾਰਨ ਉਸਦੇ ਸਹਿਯੋਗੀਆਂ ਤੇ ਹੋਟਲ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।ਇਸ ਘਟਨਾ ਦੀ ਚਰਚਾ ਸ਼ਹਿਰ ਭਰ ’ਚ ਜ਼ੋਰਾਂ ’ਤੇ ਹੈ। ਜਦਕਿ ਨਿੱਜੀ ਹਸਪਤਾਲ ਵਿੱਚ ਦਾਖਿਲ ਵਿਅਕਤੀ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਤਾ ਲੱਗਿਆ ਹੈ ਕਿ ਉਕਤ ਹੋਟਲ ’ਚ ਵੱਡਿਆਂ ਘਰਾਂ ਦੇ ਕਾਕੇ ਦਿੱਲੀ, ਚੰਡੀਗੜ੍ਹ, ਪਟਿਆਲਾ, ਜ਼ੀਰਕਪੁਰ, ਲੁਧਿਆਣਾ, ਬਠਿੰਡਾ ਆਦਿ ਵੱਡੇ ਸ਼ਹਿਰਾਂ ਤੋਂ ਮੋਟੀਆਂ ਰਕਮਾਂ ਦੇ ਕੇ ਕੁੜੀਆਂ ਨੂੰ ਬੁਲਾ ਕੇ ਜਿੱਥੇ ਗ੍ਰਾਹਕਾਂ ਨੂੰ ਰਾਤਾਂ ਰੰਗੀਨ ਕਰਨ ਲਈ ਮੁੱਹਈਆ ਪਤਾ ਲੱਗਿਆ ਹੈ ਕਿ ਉਕਤ ਹੋਟਲ ‘ਚ ਵੱਡਿਆਂ ਘਰਾਂ ਦੇ ਕਾਕੇ, ਦਿੱਲੀ, ਚੰਡੀਗੜ੍ਹ, ਪਟਿਆਲਾ, ਜ਼ੀਰਕਪੁਰ, ਲੁਧਿਆਣਾ, ਬਠਿੰਡਾ ਆਦਿ ਵੱਡੇ ਸ਼ਹਿਰਾਂ ਤੋਂ ਮੋਟੀਆਂ ਰਕਮਾਂ ਦੇ ਕੇ, ਕੁੜੀਆਂ ਨੂੰ ਬੁਲਾ ਕੇ ਜਿੱਥੇ ਗ੍ਰਾਹਕਾਂ ਨੂੰ ਰਾਤਾਂ ਰੰਗੀਨ ਕਰਨ ਲਈ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਉੱਥੇ ਹੀ ਸ਼ਹਿਰ ਦੇ ਨਾਮੀ ਪਰਿਵਾਰਾਂ ਦੇ ‘ਅਯਾਸ਼ ਕਾਕੇ’ ਨੰਗੇਜ਼ ਪਾਰਟੀ ਦੇ ਨਾਂ ਹੇਠ ਇੱਥੇ ਪਹੁੰਚ ਕੇ ਆਯਾਸ਼ੀ ਕਰਦੇ ਹਨ। ਲੰਘੀ ਦੋ ਦਿਨ ਪਹਿਲਾਂ ਇੱਕ ਰਾਤ ਨੂੰ ਸ਼ਹਿਰ ਦੇ ਚਾਰ ਪੰਜ ਵੱਡੇ ਕਾਰੋਬਾਰੀ ਪਰਿਵਾਰਾਂ ਦੇ ‘ਅਯਾਸ਼ ਵਿਅਕਤੀ’ ਇਸ ਹੋਟਲ ਵਿੱਚ ਇੱਕ ਲੜਕੀ ਨਾਲ ਸ਼ਬਾਬ-ਕਬਾਬ ਦੀ ਲੋਰ ਵਿੱਚ ਆਯਾਸ਼ੀ ਕਰ ਸਨ। ਆਯਾਸ਼ੀ ‘ਚ ਮਦਹੋਸ਼ ਵਿਅਕਤੀਆਂ ਦੇ ਰੰਗ ਵਿੱਚ ਭੰਗ ਉਸ ਸਮੇਂ ਪੈ ਗਈ ਜਦੋਂ ਇਨਾਂ ਚੋਂ ਇੱਕ ਵਿਅਕਤੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਇਹ ਦੇਖ ਕੇ ਉਸਦੇ ਦੂਜੇ ਸਾਥੀਆਂ, ‘ਨੰਗੇਜ਼ ਡਾਂਸ’ ਕਰ ਰਹੀ ਕੁੜੀ ਅਤੇ ਹੋਟਲ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਦੇ ਕੁੱਝ ਨਾਮੀ ਪਰਿਵਾਰਾਂ ਦੇ ਅਯਾਸ਼ਾਂ ਵਲੋਂ ਅਯਾਸ਼ੀ ਅਤੇ ਬਦਮਾਸ਼ੀ ਦਾ ਪ੍ਰਤੀਕ ਨਾਮ ਵਾਲਾ ਇੱਕ ਵਟਸਐਪ ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਵਿੱਚ ਸ਼ਾਮਿਲ ਵਿਅਕਤੀਆਂ ਵਲੋਂ ਅਸ਼ਲੀਲ ਸਮੱਗਰੀ ਤੋਂ ਇਲਾਵਾ, ਹਰ ਦਿਨ ਉਪਲੱਭਧ ਰਹਿਣ ਵਾਲੀਆਂ ਹਸੀਨ ਕੁੜੀਆਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਅਯਾਸ਼ੀ ਦਾ ਅੱਡਾ ਬਣੇ ਉਕਤ ਹੋਟਲ ‘ਚ ਸ਼ਰੇਆਮ ਹੁੰਦੀ ਅਯਾਸ਼ੀ ਅਤੇ ਚਕਲੇ ਸਬੰਧੀ ਪ੍ਰਸ਼ਾਸਨ ਨੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ। ਉੱਧਰ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਨਿੱਜੀ ਹਸਪਤਾਲ ਵਿੱਚ ਭਰਤੀ ਵਿਅਕਤੀ ਦੀ ਨਾਜ਼ੁਕ ਹਾਲਤ ਦੀ ਭਿਣਕ ਲੱਗਦਿਆਂ ਹੀ ਪੁਲਿਸ ਵੀ ਸਰਗਰਮ ਹੋ ਗਈ ਹੈ। ਪੁਲਿਸ ਨੇ ਹੋਟਲ ਵਾਲਿਆਂ ਵੱਲ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। Post navigation Previous Post ਬਰਨਾਲਾ ਪੁਲਿਸ ਨੇ 24 ਘੰਟਿਆਂ ਵਿੱਚ ਦਬੋਚੇ ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ ਦੋਵੇਂ ਲੁਟੇਰੇNext Postਪੰਜਾਬ ’ਚ ਜ਼ਿਮਨੀ ਚੋਣ ਦਾ ਐਲਾਨ, 23 ਨੂੰ ਹੋਵੇਗੀ ਲੁਧਿਆਣਾ ਦੀ ਜ਼ਿਮਨੀ ਚੋਣ