Posted inਚੰਡੀਗੜ੍ਹ ਪੰਜਾਬ ’ਚ ਜ਼ਿਮਨੀ ਚੋਣ ਦਾ ਐਲਾਨ, 23 ਨੂੰ ਹੋਵੇਗੀ ਲੁਧਿਆਣਾ ਦੀ ਜ਼ਿਮਨੀ ਚੋਣ Posted by overwhelmpharma@yahoo.co.in May 25, 2025 ਚੰਡੀਗੜ੍ਹ, 25 ਮਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਅਤੇ ਜਲਦ ਹੀ ਪੰਜਾਬ ਸਣੇ 4 ਹੋਰ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਦਰਅਸਲ ਪੰਜਾਬ ਸਣੇ ਗੁਜਰਾਤ, ਕੇਰਲਾ, ਵੈਸਟ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੋਟਿਫਿਕੇਸ਼ਨ ਮੁਤਾਬਿਕ 26 ਮਈ ਤੋਂ ਉਮੀਦਵਾਰ ਨਾਮਜਦਗੀ ਪੱਤਰ ਦਾਖਲ ਕਰ ਸਕਦੇ ਹਨ, ਜਿਸ ਦੀ ਆਖਰੀ ਤਰੀਕ 2 ਜੂਨ ਹੋਵੇਗੀ। ਇਸ ਤੋਂ ਇਲਾਵਾ 3 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਉਮੀਦਵਾਰ 5 ਜੂਨ ਤੱਕ ਅਪਾਣੇ ਨਾਮਜਦਗੀ ਪੱਤਰ ਵਾਪਸ ਵੀ ਲੈ ਸਕਦੇ ਹਨ। ਦੱਸਣਯੋਗ ਹੈ ਕਿ 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ 23 ਨੂੰ ਨਤੀਜੇ ਆਉਣਗੇ। ਵਿਧਾਇਕ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਸੀਟ ਜ਼ਿਕਰਯੋਗ ਹੈ ਕਿ ਪੰਜਾਬ ’ਚ ਇਹ ਜ਼ਿਮਨੀ ਚੋਣਾਂ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਹੋਣ ਜਾ ਰਹੀਆਂ ਹਨ। ਜਦਕਿ ਕਈ ਰਾਜਾਂ ਵਿੱਚ ਵਿਧਾਇਕਾਂ ਦੇ ਅਸਤੀਫਿਆਂ ਤੋਂ ਬਾਅਦ ਖਾਲੀ ਹੋਈਆਂ ਸੀਟਾਂ ਤੋਂ ਬਾਅਦ ਇਹ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਦੱਸ ਦਈਏ ਕਿ ਲੁਧਿਆਣਾ ਪੱਛਮੀ ‘ਚ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ, ਜਿਸ ਦੇ ਚੱਲਦੇ ਸਰਕਾਰ ਵੱਲੋਂ ਸੀਟ ਖਾਲੀ ਐਲਾਨੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕੀਤਾ ਹੈ। ਕਿਉਂ ਹੋ ਰਹੀਆਂ ਹਨ ਜ਼ਿਮਨੀ ਚੋਣਾਂ? ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਕਾਰਨ ਪੰਜਾਬ ਦੀ ਲੁਧਿਆਣਾ ਵਿਧਾਨ ਸਭਾ ਸੀਟ ’ਤੇ ਉਪ ਚੋਣ ਹੋ ਰਹੀ ਹੈ। ਗੁਜਰਾਤ ਦੀ ਕਾਡੀ ਸੀਟ ਕਰਸਨਭਾਈ ਪੰਜਾਭਾਈ ਸੋਲੰਕੀ ਦੀ ਮੌਤ ਕਾਰਨ ਖਾਲੀ ਹੋ ਗਈ ਸੀ। ਇਸੇ ਤਰ੍ਹਾਂ ਵਿਸਾਵਦਰ ਵਿਧਾਨ ਸਭਾ ਸੀਟ ‘ਆਪ’ ਵਿਧਾਇਕ ਭਯਾਨੀ ਭੂਪੇਂਦਰਭਾਈ ਗੰਡੂਭਾਈ ਦੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਸੀ। ਪੱਛਮੀ ਬੰਗਾਲ ਦੀ ਕਾਲੀਗੰਜ ਵਿਧਾਨ ਸਭਾ ਸੀਟ ’ਤੇ ਉਪ ਚੋਣ ਇਸ ਲਈ ਹੋ ਰਹੀ ਹੈ ਕਿਉਂਕਿ ਨਸੀਰੂਦੀਨ ਅਹਿਮਦ ਦਾ ਇੱਥੇ ਦਿਹਾਂਤ ਹੋ ਗਿਆ ਸੀ। ਕੇਰਲ ਦੀ ਨੀਲਾਂਬੁਰ ਸੀਟ ਪੀਵੀ ਅਨਵਰ ਦੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਸੀ। Post navigation Previous Post ਬਰਨਾਲਾ ਦਾ ਇਕ ਹੋਟਲ ਬਣਿਆ ਅਯਾਸ਼ੀ ਦਾ ਅੱਡਾ, ਵਿਅਕਤੀ ਨੂੰ ਦਵਾਈ ਦੀ ਓਵਰਡੋਜ਼ ਪਈ ਮਹਿੰਗੀ..!Next Postਸੀ.ਆਈ.ਏ. ਸਟਾਫ ਵੱਲੋਂ ਹਿਰਾਸਤ ’ਚ ਲਏ ਗਏ ਨੌਜਵਾਨ ਦੀ ਮੌਤ, ਸੀ.ਆਈ.ਏ. ਸਟਾਫ ’ਤੇ ਟਾਰਚਰ ਕਰਨ ਦੇ ਇਲਜ਼ਾਮ, ਪੁਲਿਸ ਮੁਲਾਜ਼ਮ ਸਮੇਤ 3 ਖਿਲਾਫ ਮਾਮਲਾ ਦਰਜ