ਸੀ.ਆਈ.ਏ. ਸਟਾਫ ਵੱਲੋਂ ਹਿਰਾਸਤ ’ਚ ਲਏ ਗਏ ਨੌਜਵਾਨ ਦੀ ਮੌਤ, ਸੀ.ਆਈ.ਏ. ਸਟਾਫ ’ਤੇ ਟਾਰਚਰ ਕਰਨ ਦੇ ਇਲਜ਼ਾਮ, ਪੁਲਿਸ ਮੁਲਾਜ਼ਮ ਸਮੇਤ 3 ਖਿਲਾਫ ਮਾਮਲਾ ਦਰਜ

ਬਠਿੰਡਾ, 25 ਮਈ (ਰਵਿੰਦਰ ਸ਼ਰਮਾ) : ਸ਼ੱਕ ਦੇ ਅਧਾਰ ’ਤੇ ਸੀਆਈਏ ਸਟਾਫ ਵੱਲੋਂ ਹਿਰਾਸਤ ਵਿੱਚ ਲਏ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਇੱਕ ਪੁਲਿਸ ਕਰਮਚਾਰੀ ਸਣੇ ਤਿੰਨ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

– ਸੋਸ਼ਲ ਮੀਡੀਆ ’ਤੇ ਕੀਤੀ ਗਈ ਸੀ ਇੱਕ ਵੀਡੀਓ ਵਾਇਰਲ

ਇਸ ਮਾਮਲੇ ਵਿੱਚ ਪਹਿਲਾਂ ਨਾਮਜਦ ਵਿਅਕਤੀ ਗਗਨਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ। ਜਿਸ ਵਿੱਚ ਉਸ ਨੇ ਸੀਆਈਏ ਸਟਾਫ ਦੇ ਕੁਝ ਕਰਮਚਾਰੀਆਂ ‘ਤੇ ਉਸ ਦੇ ਦੋਸਤ ਮ੍ਰਿਤਕ ਨਰਿੰਦਰ ਸਿੰਘ ਵਾਸੀ ਗੋਨਿਆਣਾ ਨੂੰ ਟਾਰਚਰ ਕਰਨ ਦੇ ਗੰਭੀਰ ਦੋਸ਼ ਲਾਏ ਸਨ ਅਤੇ ਗੰਭੀਰ ਹਾਲਤ ਵਿੱਚ ਨਰਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਉਣ ਅਤੇ ਉਸ ਤੇ ਦਬਾਅ ਪਾ ਕੇ ਬਿਆਨ ਬਦਲਣ ਦੇ ਦੋਸ਼ ਲਗਾਏ ਗਏ ਸਨ।
– ਇਨ੍ਹਾਂ ਲੋਕਾਂ ’ਤੇ ਮਾਮਲਾ ਦਰਜ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਵੀਡੀਓ ਬਣਾਉਣ ਵਾਲੇ ਗਗਨਦੀਪ ਸਿੰਘ ਸਣੇ ਪੁਲਿਸ ਕਰਮਚਾਰੀ ਅਵਤਾਰ ਸਿੰਘ ਅਤੇ ਹੈਪੀ ਲੁਥਰਾ ਨਾਮਕ ਵਿਅਕਤੀ ਖਿਲਾਫ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
    ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮ੍ਰਿਤਕ ਨਰਿੰਦਰ ਸਿੰਘ ਦੇ ਪਿਤਾ ਡਾਕਟਰ ਰਣਜੀਤ ਸਿੰਘ ਵੱਲੋਂ ਬਿਆਨ ਦਰਜ ਕਰਵਾਏ ਗਏ ਸਨ ਕਿ ਨਰਿੰਦਰ ਸਿੰਘ ਦਾ ਦੋਸਤ ਗਗਨਦੀਪ ਸਿੰਘ ਉਸ ਨੂੰ ਆਪਣੇ ਨਾਲ ਫਿਰੋਜ਼ਪੁਰ ਲੈ ਕੇ ਗਿਆ ਸੀ ਅਤੇ ਕੁਝ ਪੈਸਿਆਂ ਦਾ ਲੈਣ ਦੇਣ ਵੀ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਅਤੇ ਦੇਰ ਸ਼ਾਮ ਨਰਿੰਦਰ ਸਿੰਘ ਦੇ ਫੋਨ ਤੋਂ ਹੀ ਉਨ੍ਹਾਂ ਨੂੰ ਸੁਚਿਤ ਕੀਤਾ ਗਿਆ ਕਿ ਹਸਪਤਾਲ ਪਹੁੰਚੋ ਨਰਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ। ਇਹ ਫੋਨ ਗਗਨਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਜਦੋਂ ਉਹ ਹਸਪਤਾਲ ਪਹੁੰਚੇ ਨਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਗਗਨਦੀਪ ਸਣੇ ਦੋ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.