Posted inਬਰਨਾਲਾ ਟਰਾਂਸਫ਼ਾਰਮਰ ਦੀ ਮੁਰੰਮਤ ਦੌਰਾਨ ਸਹਾਇਕ ਲਾਇਨਮੈਨ ਦੀ ਮੌਤ Posted by overwhelmpharma@yahoo.co.in May 25, 2025 ਬਰਨਾਲਾ, 25 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਟ੍ਰਾਂਸਫਾਰਮਰ ਦੀ ਮੁਰੰਮਤ ਦੌਰਾਨ ਬਿਜਲੀ ਵਿਭਾਗ ਦੇ ਸਹਾਇਕ ਲਾਇਨਮੈਨ ਦੀ ਕਰੰਗਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਨੂੰ ਖਿਆਲੀ ਰੋਡ ’ਤੇ ਟਰਾਂਸਫਾਰਮਰ ਵਿੱਚ ਖ਼ਰਾਬੀ ਦੀ ਸੂਚਨਾ ਮਿਲੀ ਸੀ। ਜਿਸਨੂੰ ਠੀਕ ਕਰਨ ਲਈ ਬਿਜਲੀ ਵਿਭਾਗ ਦੇ ਕਾਮੇ ਪੁੱਜੇ। ਟਰਾਂਸਫ਼ਾਰਮਰ ਦੀ ਮੁਰੰਮਤ ਦੌਰਾਨ ਲਾਇਨਮੈਨ ਗੁਰਪ੍ਰੀਤ ਸਿੰਘ ਵਾਸੀ ਛੀਨੀਵਾਲ ਨੂੰ ਅਚਾਨਕ ਕਰੰਟ ਲੱਗ ਗਿਆ ਤੇ ਉਹ ਬੇਹੋਸ਼ ਗਿਆ। ਜਿਸਨੂੰ ਸਾਥੀ ਮੁਲਾਜ਼ਮ ਤੁਰੰਤ ਬਰਨਾਲਾ ਦੇ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਜੇਈ ਕੁਲਬੀਰ ਸਿੰਘ ਔਲਖ, ਜੇਈ ਗੁਰਮੇਲ ਸਿੰਘ ਚੰਨਣਵਾਲ, ਸਿਕੰਦਰ ਸਿੰਘ ਮਹਿਲ ਖੁਰਦ ਅਤੇ ਅਵਤਾਰ ਸਿੰਘ ਛੀਨੀਵਾਲ ਸਣੇ ਹੋਰ ਮੁਲਾਜ਼ਮਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਵਿਭਾਗ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। Post navigation Previous Post ਮੌਤ ਦਾ ਕਾਰਨ ਬਣੇ ਤੇਜ਼ ਤੂਫ਼ਾਨ ਅਤੇ ਹਨੇਰੀ, ਫੈਕਟਰੀ ਦੀ ਕੰਧ ਡਿੱਗਣ ਨਾਲ ਮਜ਼ਦੂਰ ਦੀ ਮੌਤNext Postਪੰਜਾਬ ਅੰਦਰ ਮੁੜ੍ਹ ਆਇਆ ਕੋਰੋਨਾ, ਪਹਿਲਾਂ ਕੇਸ ਆਇਆ ਸਾਹਮਣੇ