Posted inSAS Nagar ਪੰਜਾਬ ਅੰਦਰ ਮੁੜ੍ਹ ਆਇਆ ਕੋਰੋਨਾ, ਪਹਿਲਾਂ ਕੇਸ ਆਇਆ ਸਾਹਮਣੇ Posted by overwhelmpharma@yahoo.co.in May 25, 2025 ਐੱਸ.ਏ.ਐੱਸ. ਨਗਰ, 25 ਮਈ (ਰਵਿੰਦਰ ਸ਼ਰਮਾ) : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਸਬੰਧਿਤ ਮਰੀਜ਼ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਨਾਲ ਸਬੰਧਿਤ ਹੈ ਜੋ ਮੋਹਾਲੀ ਵਿਖੇ ਇਕ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਆਇਆ ਸੀ। ਇਸ ਉਸ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ । ਜਿੱਥੋਂ ਉਸ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਸਾਵਧਾਨੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਸੰਕ੍ਰਮਿਤ ਵਿਅਕਤੀ ਨਾਲ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ। Post navigation Previous Post ਟਰਾਂਸਫ਼ਾਰਮਰ ਦੀ ਮੁਰੰਮਤ ਦੌਰਾਨ ਸਹਾਇਕ ਲਾਇਨਮੈਨ ਦੀ ਮੌਤNext Post10ਵੀਂ ’ਚੋਂ 1500 ਅਤੇ 12ਵੀਂ ’ਚੋਂ 3800 ਵਿਦਿਆਰਥੀ ਹੋਏ ਫ਼ੇਲ੍ਹ..! ਫਿਰ ਕਿੰਝ ਸਿੱਖਣਗੇ ਤੇਲਗੂ?